Home /amritsar /

ਬੀ.ਬੀ.ਕੇ ਡੀ.ਏ.ਵੀ ਕਾਲਜ 'ਚ ਮਨਾਇਆ ਗਿਆ National Voters Day

ਬੀ.ਬੀ.ਕੇ ਡੀ.ਏ.ਵੀ ਕਾਲਜ 'ਚ ਮਨਾਇਆ ਗਿਆ National Voters Day

X
ਬੀ.ਬੀ.ਕੇ

ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਵਿਹੜੇ 'ਚ ਮਨਾਇਆ ਗਿਆ National Voters Day

ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ‘13ਵੇਂ ਰਾਸ਼ਟਰੀ ਵੋਟਰ ਦਿਵਸ’ ਮੌਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ- ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ‘13ਵੇਂ ਰਾਸ਼ਟਰੀ ਵੋਟਰ ਦਿਵਸ’ ਮੌਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।

SDM ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਹਾਂ 'ਤੇ ਸਾਡੇ ਕੋਲ ਗਲਤ ਅਤੇ ਸਹੀ ਦਾ ਫੈਸਲਾ ਕਰਨ ਲਈ ਜ਼ਿਆਦਾ ਵਿਕਲਪ ਹਨ ਕਿਉਂਕਿ ਸਾਡੇ ਕੋਲ ਯੂਰਪੀਅਨ ਦੇਸ਼ਾਂ ਵਿੱਚ ਦੋ ਪਾਰਟੀ ਪ੍ਰਣਾਲੀ ਦੀ ਬਜਾਏ ਬਹੁ-ਪਾਰਟੀ ਪ੍ਰਣਾਲੀ ਹੈ। ਉਨਾਂ ਨੌਜਵਾਨਾਂ ਲਈ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਚਾਰ ਮੌਕਿਆਂ ਦਾ ਵਾਧਾ ਕਰਕੇ ਹੋਰ ਮੌਕੇ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ 18 ਸਾਲ ਦੀ ਉਮਰ ਹੋਣ ’ਤੇ ਵੋਟਰ ਬਣਨ ਲਈ 1 ਜਨਵਰੀ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ, ਹੁਣ ਕੋਈ ਵੀ ਵਿਅਕਤੀ 1 ਜਨਵਰੀ ਤੋਂ ਬਾਅਦ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੀ 18 ਸਾਲ ਦੀ ਉਮਰ ਹੋਣ ’ਤੇ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਇਸ ਪ੍ਰਕਿਰਿਆ ਸਬੰਧੀ ਕੋਈ ਮੁਸ਼ਕਿਲ ਹੈ ਤਾਂ ਸਮੱਸਿਆ ਦੇ ਹੱਲ ਲਈ ਟੋਲ ਫਰੀ ਸਾਂਝੇ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ SDM ਹਰਪ੍ਰੀਤ ਸਿੰਘ ਵਲੋਂ ਮਨਕੰਵਲ ਸਿੰਘ ਚਾਹਲ ਨੂੰ ਜ਼ਿਲ੍ਹੇ ’ਚੋਂ ਸਰਵੋਤਮ ਈ.ਆਰ.ਓ. ਦਾ ਐਵਾਰਡ ਦਿੱਤਾ ਗਿਆ। ਦੱਸਣਯੋਗ ਹੈ ਕਿ ਇਨਾਂ ਦੀ ਟੀਮ ਵਲੋਂ ਸਭ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਰਜਿਸਟਰਡ ਕੀਤਾ ਗਿਆ ਸੀ। ਬੈਸਟ ਨੋਡਲ ਅਫ਼ਸਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ. ਡੀ.ਏ.ਵੀ. ਕਾਲਜ ਅੰਮ੍ਰਿਤਸਰ, ਆਸ਼ਾ ਵਰਕਰ 18 ਅੰਮ੍ਰਿਤਸਰ ਪੂਰਬੀ ਮਿਸ ਜੋਤੀ ਨੂੰ ਬੈਸਟ ਬੀ ਐਲ ਓ ਅਤੇ ਪ੍ਰੋਜੈਕਟ ਸਨਮਾਨ ਵਿੱਚ ਵਧੀਆ ਕੰਮ ਕਰਨ ਵਾਲੇ 11 ਲਈਅਨ ਅਫ਼ਸਰਾਂ ਨੂੰ ਵੀ ਸਨਮਾਨ ਕੀਤਾ ਗਿਆ।

Published by:Drishti Gupta
First published:

Tags: Amritsar, Punjab, Voter