ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਭਾਰਤ 'ਚ ਨਵਰਾਤਰੇ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਰਧਾਲੂ ਮੰਦਰਾਂ ਵਿਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਅੱਸੂ ਦੇ ਨਵਰਾਤਰਿਆਂ ਦੀ ਅਸ਼ਟਮੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਕੰਜਕ ਪੂਜਨ ਕੀਤਾ ਜਾਂਦਾ ਹੈ। ਨਵਰਾਤਰਿਆਂ ਦੇ ਵਿੱਚ ਪੂਜੀ ਜਾਣ ਵਾਲੀ ਖੇਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਘਰਾਂ ਵਿੱਚ ਲੜਕੀਆਂ ਦੀ ਕੰਜਕਾਂ ਵੱਜੋਂ ਪੂਜਾ ਕਰਦੇ ਹਨ ਅਤੇ ਪ੍ਰਸਾਦ ਦੇ ਰੂਪ ਵਿੱਚ ਕੜਾਹ ਅਤੇ ਭੰਗੂਰ ਦਿੰਦੇ ਹਨ।
ਤਸਵੀਰ 'ਚ ਦਿਖ ਰਹੀ ਮਾਤਾ ਰਾਣੀ ਦੀ ਛੋਟੀ ਜਿਹੀ ਕੰਜਕ ਦਾ ਨਾਮ ਦਿੱਤਿਆ ਅਰੋੜਾ ਹੈ। ਇਸ ਦਿਨ ਬੱਚੇ ਆਪਣੀ ਮਰਜ਼ੀ ਦੇ ਪਸੰਦੀਦਾ ਕੱਪੜੇ ਪਾਉਂਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਜਕ ਲੈਂਦੇ ਹਨ। ਛੋਟੀਆਂ ਲੜਕੀਆਂ ਨੂੰ ਸ਼ਰਧਾਲੂ ਮਾਤਾ ਰਾਣੀ ਦਾ ਸਾਕਸ਼ਾਤ ਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ।ਲੋਕ ਮਾਤਾ ਰਾਣੀ ਦੇ ਜੈਕਾਰੇ ਲਗਾ ਕੇ ਖੁਸ਼ੀ ਮਨਾਉਂਦੇ ਹੋਏ ਇਸ ਦਿਨ ਦਾ ਆਨੰਦ ਮਾਣਦੇ ਹਨ ।
ਕਈ ਸ਼ਰਧਾਲੂ ਦੁਰਗਾ ਅਸ਼ਟਮੀ ਦੇ ਦਿਨ ਕੰਜਕ ਪੂਜਨ ਕਰਦੇ ਹਨ ਅਤੇ ਕਈ ਸ਼ਰਧਾਲੂ ਨਵਮੀਂ ਦੇ ਦਿਨ ਕੰਜਕ ਪੂਜਨ ਕਰਦੇ ਹਨ। ਇਸ ਦਿਨ ਸ਼ਰਧਾਲੂ ਕੰਜਕਾਂ ਦੇ ਪੈਰ ਧੋਂਦੇ ਹਨ ਅਤੇ ਉਨ੍ਹਾਂ ਦੇ ਕੋਲੋਂ ਸੁੱਖ ਸ਼ਾਂਤੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab, Shardiya Navratra 2022, Shardiya Navratri 2022, Shardiya Navratri Celebration, Shardiya Navratri Puja