ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਮੰਗਲਵਾਰ 21 ਮਾਰਚ, 2023 ਨੂੰ ਸੱਤ ਦਿਨਾਂ ਦਾ ਆਦਿਵਾਸੀ ਯੁਵਾ ਆਦਾਨ -ਪ੍ਰਦਾਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ 11 ਜ਼ਿਲ੍ਹਿਆ ਦੇ ਲੱਗਭਗ 200 ਆਦਿਵਾਸੀ ਨੌਜਵਾਨਾਂ ਨੇ ਭਾਗ ਲਿਆ ਜੋ ਕਿ ਚਾਰ ਰਾਜ ਜਿਵੇਂ ਕਿ ਝਾਰਖੰਡ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਉੜੀਸਾ ਤੋਂ ਸਨ। ਸਮਾਗਮ ਦਾ ਉਦੇਸ਼ ਕਬਾਇਲੀ ਨੌਜਵਾਨਾਂ ਨੂੰ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਅਨੇਕਤਾ ਵਿੱਚ ਏਕਤਾ ਦੇ ਸੰਕਲਪ ਦੀ ਕਦਰ ਕਰਨ ਦਾ ਯੋਗ ਬਣਾਉਣਾ ਹੈ। ਸਾਰੇ ਪ੍ਰਤੀਯੋਗੀਆਂ ਨੂੰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਵਲੰਟੀਅਰਾਂ ਦੁਆਰਾ ਪ੍ਰਤੀਯੋਗੀਆਂ ਦੀ ਰਜਿਸਟਰੇਸ਼ਨ ਨਾਲ ਹੋਈ ਅਤੇ ਇਸ ਤੋਂ ਬਾਅਦ ਆਕਾਂਸ਼ਾ ਮਹਾਵਰੀਆ ਜ਼ਿਲ੍ਹਾ ਯੁਵਾ ਅਫਸਰ ਨੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਅਤੇ ਸੱਤ ਦਿਨਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ।ਇਸ ਤੋਂ ਬਾਅਦ ਸੀਏਪੀਐਫ ਦੇ ਸਾਰੇ ਐਸਕਾਰਟਸ ਅਤੇ ਪ੍ਰਤੀਭਾਗੀਆਂ ਨੇ ਆਪਣੀ ਜਾਣ-ਪਛਾਣ ਕਰਵਾਈ।
ਉਸ ਤੋਂ ਬਾਅਦ ਦਿਨ ਦਾ ਪਹਿਲਾ ਸੈਸ਼ਨ ਈ.ਆਰ. ਮਨੀਤ ਕੌਰ, ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ ਵਿਖੇ ਪਲੇਸਮੈਂਟ ਅਤੇ ਡਰਾਈਵ ਸੈਲ ਦੇ ਇੰਚਾਰਜ ਹਨ । ਉਨ੍ਹਾਂ ਨੇ ਉੱਦਮਤਾ ਵਿਕਾਸ ਹੁਨਰਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਭਾਗੀਦਾਰਾਂ ਨੂੰ ਉਦਯੋਗਿਕ ਕਾਰੋਬਾਰੀ ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾ ਕੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਨਿਯਮਤ ਤੌਰ ’ਤੇ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਭਾਗੀਦਾਰਾਂ ਨੂੰ ਇੱਕ ਸਫਲ ਉਦਯੋਗਪਤੀ ਬਣਨ ਦੇ ਹੁਨਰਾਂ ਬਾਰੇ ਵੀ ਮਾਰਗਦਰਸ਼ਨ ਕੀਤਾ।
ਅਗਲੇ ਸੈਸ਼ਨ ਵਿੱਚ ਐਸ.ਐਚ. ਖੁਸ਼ਪਾਲ ਰਿਟਾਇਰਡ ਮੈਨੇਜਰ ਪੀ.ਐਨ.ਬੀ. ਅਤੇ ਰਿਟਾਇਰਡ ਡਾਇਰੈਕਟਰ ਆਰ.ਐਸ.ਈ.ਟੀ.ਆਈ. ਪੀ.ਐਨ.ਬੀ. ਉਨ੍ਹਾਂ ਦਾ ਵਿਸ਼ਾ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਾ.ਬੀ.ਆਰ.ਅੰਬੇਦਕਰ ਦੀਆਂ ਸਿੱਖਿਆਵਾਂ ਨਾਲ ਸੰਬੋਧਨ ਕੀਤਾ । ਉਨ੍ਹਾ ਨੇ ਭਾਗੀਦਾਰਾਂ ਨੂੰ ਉਨ੍ਹਾ ਦੇ ਜੀਵਨ ਦੇ ਤਿੰਨ ਸਿਧਾਂਤਾਂ ਜਿਵੇਂ ਕਿ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਦੇ ਸੰਘਰਸ਼ਾਂ ਅਤੇ ਜੀਵਨ ਇਤਿਹਾਸ ਨੂੰ ਵੀ ਦਰਸਾਇਆ।
ਉਸ ਤੋਂ ਬਾਅਦ ਡਾ. ਰਿਪਿਨ ਕੋਹਲੀ ਕੋਆਰਡੀਨੇਟਰ ਆਈਕਿਊਏਸੀ ਇੰਟਰਨੈਸ਼ਨਲ ਕੁਆਲਿਟੀ ਅਸ਼ੋਰੈਂਸ ਕੌਂਸਲ, ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮ੍ਰਿਤਸਰ ਥੀਮੈਟਿਕ ਪ੍ਰੋਗਰਾਮ ਲਈ ਰਿਸੋਰਸ ਪਰਸਨ ਸਨ ਜਿਨਾਂ ਨੇ ਨਿੱਜੀ ਸਫਾਈ ਅਤੇ ਮਾਨਸਿਕ ਤੰਦਰੁਸਤੀ ਤੇ ਵਿਚਾਰ ਪੈਸ਼ਨ ਕਿਤਾ।
ਇਸ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਨੂੰ ਨਿੱਜੀ ਸਫਾਈ ਕਿੱਟਾਂ ਵੰਡੀਆਂ ਗਈਆਂ। ਉਨਹਾ ਨੇ ਭਾਗੀਦਾਰਾਂ ਨੂੰ ਨਿੱਜੀ ਸਫਾਈ ਦੇ ਗੁਣਾਂ ਬਾਰੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਿੱਜੀ ਸਫਾਈ ਨਾ ਸਿਰਫ ਤੁਹਾਨੂੰ ਆਕਰਸ਼ਕ ਬਣਾਉਂਦੀ ਹੈ ਬਲਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ। ਦਿਨ ਦੀ ਸਮਾਪਤੀ ਇੱਕ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ ਜਿਸ ਵਿੱਚ ਸਾਰੇ ਪ੍ਰਤੀਭਾਗੀਆਂ ਨੇ ਆਪੋ-ਆਪਣੇ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।