ਅਮਿਤ ਸ਼ਰਮਾ
ਅੰਮ੍ਰਿਤਸਰ: ਚੇਤਰ ਦੇ ਨਵਰਾਤਰਿਆਂ ਦੇ ਚੱਲਦੇ ਦੇਰ-ਰਾਤ ਧਰਮ ਗੁਰੂ ਰਾਧੇ ਮਾਂ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੀ। ਕਾਫੀ ਲੰਮੇ ਸਮੇਂ ਬਾਅਦ ਪੰਜਾਬ ਫੇਰੀ 'ਤੇ ਰਾਧੇ ਮਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਨਵਰਾਤਰਿਆਂ ਦੇ ਵਿੱਚ ਮੁਕੇਰੀਆਂ ਜ਼ਿਲ੍ਹੇ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਏ ਹਨ। ਇਹ ਵੀ ਪਤਾ ਲੱਗਾ ਹੈ ਕਿ ਮੁਕੇਰੀਆਂ ਦੇ ਵਿੱਚ ਇੱਕ ਚੈਰਿਟੀ ਪ੍ਰੋਗਰਾਮ ਦੇ ਵਿੱਚ ਵਿਧਵਾ ਔਰਤਾਂ ਨੂੰ ਘਰੇਲੂ ਜਰੂਰਤਾਂ ਦਾ ਸਮਾਨ ਵੀ ਇਨ੍ਹਾਂ ਵੱਲੋ ਦਿੱਤਾ ਜਾਵੇਗਾ। ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਧਰਮ ਗੁਰੂ ਰਾਧੇ ਮਾਂ ਦੇ ਭਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਰਾਧੇ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਰਾਤਰਿਆਂ ਦੇ ਪਾਵਨ ਮੌਕੇ 'ਤੇ ਮੁਕੇਰੀਆਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਅਤੇ ਜ਼ਰੂਰਤਮੰਦ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਦੇਣ ਲਈ ਉਹ ਆਏ ਹਨ। ਉਨ੍ਹਾਂ ਕਿਹਾ ਮੇਰੇ ਗੁਰੂ ਦੇਵ ਜੀ ਦੇ ਆਸ਼ਰਮ ਤੋਂ ਰਾਮ ਨਾਵਮੀ 'ਤੇ ਰੱਥ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਰਾਧੇ ਮਾਂ ਹਾਂ, ਸਭ ਨੂੰ ਸਹੀ ਰਸਤਾ ਦਿਖਾਉਣਾ ਮੇਰਾ ਫਰਜ਼ ਹੈ। ਮੇਰੇ ਭਗਤ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Mukerian