ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਅੰਮ੍ਰਿਤਸਰ ਸ਼ਹਿਰ ਅਕਸਰ ਹੀ ਆਪਣੇ ਖਾਣ-ਪਾਨ ਦੇ ਨਾਲ ਜਾਣਿਆ ਜਾਂਦਾ ਹੈ । ਇੱਥੇ ਮਿਲਣ ਵਾਲੇ ਵੱਖ ਵੱਖ ਸੁਆਦ ਆਪਣੀ ਮਹਿਕ ਦੇ ਨਾਲ ਹੀ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ । ਸੈਲਾਨੀਆਂ ਲਈ ਅਤੇ ਸ਼ਹਿਰ ਵਾਸੀਆਂ ਦੇ ਲਈ ਇੱਥੋਂ ਦਾ ਖਾਣ ਪਾਨ ਹੀ ਪਹਿਲੀ ਪਸੰਦ ਹੈ ।
ਪਰ ਉੱਥੇ ਹੀ ਅੰਮ੍ਰਿਤਸਰ ਵਿੱਚ ਇੱਕ ਅਜਿਹੀ ਕਹਾਣੀ ਦੇਖਣ ਨੂੰ ਮਿਲੀ, ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਅੰਮ੍ਰਿਤਸਰ ਦੇ ਪਿੰਡ ਪਲਾਜਾ ਇਲਾਕੇ ਵਿਖੇ ਇੱਕ ਮਾਂ ਆਪਣੇ ਬੇਟੇ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ । ਹਾਲਾਂਕਿ ਕਿਸੇ ਕਾਰਨ ਦੇ ਵਜੋਂ ਉਨ੍ਹਾਂ ਦਾ ਬੇਟਾ ਇਸ ਦੁਨਿਆ ਵਿੱਚ ਨਹੀਂ ਰਿਹਾ ਪਰ ਉਹ ਅੱਜ ਵੀ ਆਪਣੇ ਬੇਟੇ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ।
ਗੱਲਬਾਤ ਕਰਦਿਆਂ ਵਿਕਰੇਤਾ ਲਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਚਾਹੁੰਦਾ ਸੀ ਕਿ ਉਸ ਦਾ ਨਾਮ ਰੌਸ਼ਨ ਹੋਵੇ ਅਤੇ ਉਸਦੇ ਨਾਮ 'ਤੇ ਹੀ ਉਨ੍ਹਾਂ ਨੇ ਵੜਾ ਪਾਓ ਦੀ ਰੇਹੜੀ ਲਗਾਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।