ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਹਰ ਅੰਮ੍ਰਿਤਸਰੀ Pitex ਪ੍ਰਦਰਸ਼ਨੀ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਦੇ ਨਾਲ ਕਰਦਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹਰ ਸਾਲ ਲੱਗਣ ਵਾਲੀ ਇਸ ਖਾਸ ਪ੍ਰਦਰਸ਼ਨੀ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਹਰ ਸਾਲ ਹੀ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਕਰੇਤਾ ਵੱਖ ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਕਰਨ ਅੰਮ੍ਰਿਤਸਰ ਆਉਂਦੇ ਹਨ। ਉੱਥੇ ਹੀ ਪੰਜਾਬ ਦੇ ਗੁਆਂਢੀ ਸੂਬੇ ਜੰਮੂ ਤੋਂ ਵਿਕਰੇਤਾ ਵੀ ਹੱਥੀਂ ਬਣਾਈਆਂ ਚੀਜ਼ਾਂ ਦੀ ਖਾਸ ਪ੍ਰਦਰਸ਼ਨੀ ਲਗਾਉਣ ਗੁਰੂ ਨਗਰੀ ਪਹੁੰਚੇ। ਗੱਲਬਾਤ ਕਰਦਿਆਂ ਵਿਕਰੇਤਾ ਸੰਚਾਇਤਾ ਨੇ ਦੱਸਿਆ ਕਿ ਇਹ ਕਲਾ ਕਈ ਸੌ ਸਾਲ ਪੁਰਾਣੀ ਹੈ ਜਿਸਨੂੰ ਕਿ ਉਹ ਜੰਮੂ ਦੇ ਪਿੰਡਾਂ ਦੀਆਂ ਮਹਿਲਾਵਾਂ ਦੇ ਸਹਿਯੋਗ ਨਾਲ ਸਮਾਜ ਵਿੱਚ ਅੱਗੇ ਵਧਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।