ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੀ ਆਰ ਟੀ ਸੀ ਅਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਬੱਸ ਅੱਡੇ ਨੂੰ ਦੋ ਘੰਟੇ ਲਈ ਬੰਦ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਗੱਲਬਾਤ ਕਰਦਿਆਂ ਪੀ ਆਰ ਟੀ ਸੀ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਤੋਂ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਬੀਤੇ 3 ਦਿਨਾਂ ਤੋਂ ਬਟਾਲੇ ਦਾ ਕੰਡਕਟਰ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੋਹਾਲੀ ਤੋਂ ਇੱਕ ਪਰਵਾਸੀ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਿਆ ਸੀ ਪਰ ਜਿਸ ਨੇ ਕਿ ਆਪਣੇ ਸਫ਼ਰ ਦੀ ਟਿਕਟ ਨਹੀਂ ਕਟਵਾਈ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੇਜਮੈਂਟ ਦੇ ਵੱਲੋਂ ਕੰਡਕਟਰ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਇਸਦਾ ਵਿਰੋਧ ਕਰਦੇ ਹੋਏ ਬੱਸ ਯੁਨੀਅਨ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ 'ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਪਰਵਾਸੀ ਆਪ ਵੀ ਕਬੂਲ ਕਰ ਰਿਹਾ ਹੈ ਕਿ ਉਸਨੇ ਟਿਕਟ ਨਹੀਂ ਖਰੀਦੀ ਅਤੇ ਉਹ ਜੁਰਮਾਨਾ ਭਰਨ ਲਈ ਵੀ ਤਿਆਰ ਹੈ। ਜਿਸ ਵੱਜੋਂ ਮੁਲਾਜ਼ਮਾਂ ਨੇ ਪੰਜਾਬ ਭਰ ਦੇ ਡੀਪੂਆਂ ਵਿਖੇ 10 ਤੋਂ 12 ਵਜੇ ਤੱਕ ਬੱਸਾਂ ਦੀ ਆਵਾਜਾਈ 'ਤੇ ਰੋਕ ਲਗਾਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।