Home /News /amritsar /

Sex Racket: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦਾ ਦਾ ਪਰਦਾਫਾਸ਼, 2 ਕੁੜੀਆਂ ਸਣੇ 5 ਕਾਬੂ

Sex Racket: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦਾ ਦਾ ਪਰਦਾਫਾਸ਼, 2 ਕੁੜੀਆਂ ਸਣੇ 5 ਕਾਬੂ

Sex Racket: ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦਾ ਦਾ ਪਰਦਾਫਾਸ਼, 2 ਕੁੜੀਆਂ ਸਣੇ 5 ਕਾਬੂ

Sex Racket Expose in Amritsar: ਅੰਮਿ਼ਤਸਰ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਬੱਸ ਅੱਡੇ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਥੇ ਪੁਲਿਸ ਨੇ ਛਾਪੇਮਾਰੀ ਕਰਦੇ 2 ਔਰਤਾਂ ਸਮੇਤ 5 ਲੋਕਾਂ ਨੂੰ ਕਾਬੂ ਕਰ ਲਿਆ ਹੈ। ਦੋਸ਼ ਹਨ ਕਿ ਪੁਲਿਸ ਨੇ ਹਾੋਟਲ ਵਿੱਚ ਉਸ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਸੌਦਾ ਹੋਇਆ ਸੀ।

ਹੋਰ ਪੜ੍ਹੋ ...
  • Share this:

Sex Racket Expose in Amritsar: ਅੰਮ੍ਰਿਤਸਰ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਬੱਸ ਅੱਡੇ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਥੇ ਪੁਲਿਸ ਨੇ ਛਾਪੇਮਾਰੀ ਕਰਦੇ 2 ਔਰਤਾਂ ਸਮੇਤ 5 ਲੋਕਾਂ ਨੂੰ ਕਾਬੂ ਕਰ ਲਿਆ ਹੈ। ਦੋਸ਼ ਹਨ ਕਿ ਪੁਲਿਸ ਨੇ ਹਾੋਟਲ ਵਿੱਚ ਉਸ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਸੌਦਾ ਹੋਇਆ ਸੀ। ਮੁਲਜ਼ਮਾਂ ਨੂੰ ਅਜੇ ਬੱਸ ਸਟੇਂਡ ਚੌਕੀ ਵਿਖੇ ਹਿਰਾਸਤ ਵਿੱਚ ਰੱਖਿਆ ਗਿਆ ਹੈ।ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਥੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ 'ਤੇ ਪੁਲਿਸ ਨੇ ਮੁਲਾਜ਼ਮ ਨੂੰ ਇੱਕ ਗਾਹਕ ਵੱਜੋਂ ਹੋਟਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਲਈ ਕਿਹਾ। ਗੱਲਬਾਤ ਕਰਨ 'ਤੇ ਹੋਟਲ ਪ੍ਰਬੰਧਕਾਂ ਤੇ ਸਟਾਫ ਨੇ ਗਾਹਕ ਬਣੇ ਮੁਲਾਜ਼ਮ ਨੂੰ ਕੁੜੀਆਂ ਦੀਆਂ ਤਸਵੀਰਾਂ ਅਤੇ ਰੇਟ ਦੱਸੇ।

ਇਸ ਪਿੱਛੋਂ ਸੌਦਾ ਹੋਣ 'ਤੇ ਗੁਲਾਜ਼ਮ ਗਾਹਕ ਨੇ ਔਰਤ ਕੁੜੀ ਨੂੰ ਹੋਟਲ ਵਿੱਚ ਬੁਲਾਉਣ ਲਈ ਕਿਹਾ ਅਤੇ ਰਕਮ ਅਦਾ ਕਰ ਦਿੱਤੀ। ਉਪਰੰਤ ਜਿਵੇਂ ਹੀ ਕੁੜੀ ਹੋਟਲ ਦੇ ਕਮਰੇ ਵਿੱਚ ਪੁੱਜੀ ਤਾਂ ਪਹਿਲਾਂ ਤੋਂ ਹੀ ਤਿਆਰੀ ਕਰਕੇ ਬੈਠੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੂੰ ਵੇਖ ਕੇ ਹੋਟਲ ਮਾਲਕ ਅਤੇ ਚਾਰ ਹੋਰ ਮੁਲਾਜ਼ਮ ਭੰਜਣ ਦੀ ਕੋਸਿ਼ਸ਼ ਕਰਨ ਲੱਗੇ ਪਰ ਪੁਲਿਸ ਨੇ ਘੇਰਾ ਪਾ ਕੇ ਕਾਬੂ ਕਰ ਲਿਆ।

ਪੁਲਿਸ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ 5 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖਸਿ਼ਆ ਆ ਨਹੀਂ ਜਾਵੇਗਾ।

Published by:Krishan Sharma
First published:

Tags: Amritsar, Punjab Police, Sex racket