Home /amritsar /

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਪ੍ਰੈੱਸ ਵਾਰਤਾ

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਪ੍ਰੈੱਸ ਵਾਰਤਾ

ਭਾਜਪਾ

ਭਾਜਪਾ ਦੇ ਪੰਜਾਬ ਪ੍ਰਧਾਨ ਨੇ ਕੀਤੀ ਪ੍ਰੈੱਸ ਵਾਰਤਾ

ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮਾਝਾ ਖੇਤਰ ਦੇ ਆਪਨੇ ਤਿੰਨ ਜ਼ਿਲ੍ਹਿਆਂ ਦੇ ਦੌਰੇ ਤਹਿਤ ਅੰਮ੍ਰਿਤਸਰ ਪੁੱਜੇ । ਜਿੱਥੇ ਉਨ੍ਹਾਂ ਜ਼ਿਲ੍ਹਾ ਮੀਤ ਪ੍ਰਧਾਨ ਮਾਨਵ ਤਨੇਜਾ ਦੀ ਪ੍ਰਧਾਨਗੀ ਹੇਠ ‘ਹਰ ਘਰ ਤਿਰੰਗਾ ਅਭਿਆਨ' ਤਹਿਤ ਮਹਾਂਨਗਰ ਦੀਆਂ ਪੰਜਾਂ ਵਿਧਾਨ ਸਭਾਵਾਂ ਦੇ ਦੇ ਸੂਬਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮਾਝਾ ਖੇਤਰ ਦੇ ਆਪਨੇ ਤਿੰਨ ਜ਼ਿਲ੍ਹਿਆਂ ਦੇ ਦੌਰੇ ਤਹਿਤ ਅੰਮ੍ਰਿਤਸਰ ਪੁੱਜੇ । ਜਿੱਥੇ ਉਨ੍ਹਾਂ ਜ਼ਿਲ੍ਹਾ ਮੀਤ ਪ੍ਰਧਾਨ ਮਾਨਵ ਤਨੇਜਾ ਦੀ ਪ੍ਰਧਾਨਗੀ ਹੇਠ ‘ਹਰ ਘਰ ਤਿਰੰਗਾ ਅਭਿਆਨ' ਤਹਿਤ ਮਹਾਂਨਗਰ ਦੀਆਂ ਪੰਜਾਂ ਵਿਧਾਨ ਸਭਾਵਾਂ ਦੇ ਦੇ ਸੂਬਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

  ਅਸ਼ਵਨੀ ਸ਼ਰਮਾ ਨੇ ਇਸ ਮੌਕੇ ਹਾਜ਼ਰ ਸਮੂਹ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰੀ ਪੱਧਰ 'ਤੇ ਘਰ-ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈI ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਰਫ਼ 25 ਰੁਪਏ ਫੀਸ ਦੇ ਕੇ ਪਾਰਟੀ ਅਹੁਦੇਦਾਰ ਤੋਂ ਕੌਮੀ ਝੰਡਾ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਨਗਰ ਦਾ ਕੋਈ ਵੀ ਘਰ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੀ ਛੱਤ 'ਤੇ ਤਿਰੰਗਾ ਸਤਿਕਾਰ ਨਾਲ ਨਾ ਲਹਿਰਾ ਰਿਹਾ ਹੋਵੇ ਅਤੇ ਇਸ ਦੀ ਉਚਾਈ ਪਾਰਟੀ ਦੇ ਝੰਡੇ ਤੋਂ ਉੱਚੀ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਸਮੂਹ ਵਿਧਾਨ ਸਭਾ ਹਲਕਿਆਂ ਦੇ ਮੰਡਲਾਂ ਵਿੱਚ ਟੀਮਾਂ ਬਣਾ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।

  ਅਸ਼ਵਨੀ ਸ਼ਰਮਾ ਨੇ ਕਿਹਾ ਕਿ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਸ ਦੁਖਾਂਤ ਦਾ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ ਨੂੰ ਹੋਇਆ ਸੀ। ਅੰਮ੍ਰਿਤਸਰ ਵਿੱਚ ਅੱਜ ਵੀ ਕਈ ਅਜਿਹੇ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਉਸ ਦੁਖਾਂਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਝੱਲਿਆ ਹੈ। ਉਨ੍ਹਾਂ ਕਿਹਾ ਕਿ 9 ਅਗਸਤ ਨੂੰ ਹਰੇਕ ਮੰਡਲ ਵਿੱਚ ਘੱਟੋ-ਘੱਟ 75 ਮੋਟਰਸਾਈਕਲ ਦਸਤਾਰਧਾਰੀ ਸਵਾਰ ਆਪਨੇ ਹਥਾਂ ‘ਚ ਕੌਮੀ ਝੰਡਾ ਤਿਰੰਗਾ ਫੜ ਕੇ ਆਪਣੇ-ਆਪਣੇ ਖੇਤਰਾਂ ਵਿੱਚ ‘ਚ ਯਾਤਰਾ ਪ੍ਰੋਗਰਾਮ ਉਲੀਕਣ ਦੀ ਤਜਵੀਜ਼ ਬਣਾਉਣ।
  Published by:rupinderkaursab
  First published:

  Tags: Punjab

  ਅਗਲੀ ਖਬਰ