Home /amritsar /

ਪੰਜਾਬੀ ਫਿਲਮ ਜਟਸਲੈਂਡ ਦੀ ਸਟਾਰ ਕਾਸਟ ਨੇ ਸ੍ਰੀ ਹਰਮੰਦਿਰ ਸਾਹਿਬ ਮੱਥਾ ਟੇਕਿਆ

ਪੰਜਾਬੀ ਫਿਲਮ ਜਟਸਲੈਂਡ ਦੀ ਸਟਾਰ ਕਾਸਟ ਨੇ ਸ੍ਰੀ ਹਰਮੰਦਿਰ ਸਾਹਿਬ ਮੱਥਾ ਟੇਕਿਆ

ਸ੍ਰੀ

ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਜੱਟਸਲੈਂਡ ਦੀ CAST 

Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕਿ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ, ਜਿਸ ਦੇ ਚੱਲਦੇ ਨਵੀਂ ਪੰਜਾਬੀ ਫਿਲਮ 'ਜੱਟਸ ਲੈਂਡ' (JaTTs Land) ਦੀ ਸਟਾਰ ਕਾਸਟ ਨਤਮਸਤਕ ਹੋਣ ਪਹੁੰਚੀ। ਇਸ ਦੌਰਾਨ ਫਿਲਮ ਤੋਂ ਕਲਾਕਾਰ ਗੁਰਵਿੰਦਰ ਬਰਾੜ (Gurwinder Brar), ਗੁਰਮੀਤ ਸਾਜਨ, ਹੈਰੀ ਸਚਦੇਵਾ, ਚਾਚਾ ਬਿਸ਼ਨਾ, ਯਸ਼ਪ੍ਰੀਤ ਕੌਰ, ਢਿੱਲੋਂ ਬਠਿੰਡੇ ਵਾਲੇ, ਬਿੰਦੂ ਭੁੱਲਰ, ਲੱਛਮਣ ਸਿੰਘ ਆਦਿ ਪਹੁੰਚੇ।

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕਿ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ। ਉੱਥੇ ਹੀ ਇਸ ਪਵਿੱਤਰ ਸਥਾਨ 'ਤੇ ਕਈ ਫ਼ਿਲਮੀ ਅਦਾਕਾਰ ਅਤੇ ਰਾਜਨੀਤਕ ਚਿਹਰੇ ਵੀ ਨਤਮਸਤਕ ਹੋਣ ਪਹੁੰਚਦੇ ਹਨ, ਜਿਸ ਦੇ ਚੱਲਦੇ ਨਵੀਂ ਪੰਜਾਬੀ ਫਿਲਮ 'ਜੱਟਸ ਲੈਂਡ' (JaTTs Land) ਦੀ ਸਟਾਰ ਕਾਸਟ ਨਤਮਸਤਕ ਹੋਣ ਪਹੁੰਚੀ। ਇਸ ਦੌਰਾਨ ਫਿਲਮ ਤੋਂ ਕਲਾਕਾਰ ਗੁਰਵਿੰਦਰ ਬਰਾੜ (Gurwinder Brar), ਗੁਰਮੀਤ ਸਾਜਨ, ਹੈਰੀ ਸਚਦੇਵਾ, ਚਾਚਾ ਬਿਸ਼ਨਾ, ਯਸ਼ਪ੍ਰੀਤ ਕੌਰ, ਢਿੱਲੋਂ ਬਠਿੰਡੇ ਵਾਲੇ, ਬਿੰਦੂ ਭੁੱਲਰ, ਲੱਛਮਣ ਸਿੰਘ ਆਦਿ ਪਹੁੰਚੇ।

  ਗੱਲਬਾਤ ਕਰਦਿਆਂ ਅਦਾਕਾਰਾਂ ਨੇ ਕਿਹਾ ਕਿ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਾਂ ਅਤੇ ਅਸ਼ੀਰਵਾਦ ਲੈਣ ਆਏ ਹਾਂ ਕਿ ਦਰਸ਼ਕ ਸਾਡੀ ਫ਼ਿਲਮ ਨੂੰ ਵੱਧ ਤੋਂ ਵੱਧ ਪਿਆਰ ਕਰਨ। ਉਨ੍ਹਾਂ ਕਿਹਾ ਕਿ ਇਹ ਫਿਲਮ ਇੱਕ ਪਿੰਡ ਦੇ ਮਾਹੌਲ ਨੂੰ ਦਰਸਾਉਂਦੀ ਹੈ ਕਿ ਕਿਵੇਂ ਕਿਸਾਨ ਵੱਖ-ਵੱਖ ਮੁਸ਼ਕਿਲਾਂ ਵਿੱਚੋਂ ਲੰਘਦੇ ਹਨ।

  Published by:Krishan Sharma
  First published:

  Tags: Amritsar, Punjabi Cinema, Punjabi film, Punjabi industry