Home /amritsar /

ਅੰਮ੍ਰਿਤਸਰ 'ਚ ਮਿਲ ਰਹੀ ਪੇਸ਼ਾਵਰ ਦੀ ਇਹ ਖਾਸ ਚੀਜ਼ 

ਅੰਮ੍ਰਿਤਸਰ 'ਚ ਮਿਲ ਰਹੀ ਪੇਸ਼ਾਵਰ ਦੀ ਇਹ ਖਾਸ ਚੀਜ਼ 

X
ਅੰਮ੍ਰਿਤਸਰ

ਅੰਮ੍ਰਿਤਸਰ 'ਚ ਮਿਲ ਰਹੀ ਪੇਸ਼ਾਵਰ ਦੀ ਇਹ ਖਾਸ ਚੀਜ਼ 

ਪੰਜਾਬੀ ਜੁੱਤੀ ਦੀ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ। ਪੁਰਾਤਨ ਸਮੇਂ ਵਿੱਚ ਅਕਸਰ ਹੀ ਰਾਜੇ ਮਹਾਰਾਜੇ ਬੜੀ ਸ਼ਾਨੋ-ਸ਼ੌਕਤ ਦੇ ਨਾਲ ਇਸਨੂੰ ਆਪਣੇ ਪਹਿਰਾਵੇ ਦੇ ਵਿੱਚ ਸਜਾਉਂਦੇ ਸਨ ਅਤੇ ਬੇਸ਼ਕੀਮਤੀ ਕਢਾਈ ਕਰਵਾ ਕੇ ਇਸ ਨੂੰ ਤਿਆਰ ਕਰਵਾਉਂਦੇ ਸਨ।

  • Last Updated :
  • Share this:

    ਨਿਤਿਸ਼ ਸਭਰਵਾਲ,

    ਅੰਮ੍ਰਿਤਸਰ: ਪੰਜਾਬੀ ਵਿਰਸੇ ਨੂੰ ਫਰੋਲਣ ਬੈਠੀਏ ਤਾਂ ਇਸ ਇਤਿਹਾਸਕ ਵਿਰਸੇ ਵਿੱਚ ਕਈ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਛਾਪ ਮੌਜਦਾ ਸਮੇਂ ਦੇ ਵਿੱਚ ਅਲੋਪ ਹੁੰਦੀ ਦਿਖਾਈ ਦਿੰਦੀ ਹੈ। ਪੰਜਾਬੀ ਪਹਿਰਾਵੇ ਦਾ ਹਰ ਕੋਈ ਮੁਰੀਦ ਹੈ ਅਤੇ ਅਕਸਰ ਹੀ ਲੋਕ ਪੰਜਾਬੀ ਪਹਿਰਾਵੇ ਨਾਲ ਜੁੜੀਆਂ ਚੀਜ਼ਾਂ ਦੀ ਖਰੀਦਦਰੀ ਕਰਦੇ ਹੋਏ ਵਿਖਾਈ ਦਿੰਦੇ ਹਨ।

    ਪੰਜਾਬੀ ਜੁੱਤੀ ਦੀ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ। ਪੁਰਾਤਨ ਸਮੇਂ ਵਿੱਚ ਅਕਸਰ ਹੀ ਰਾਜੇ ਮਹਾਰਾਜੇ ਬੜੀ ਸ਼ਾਨੋ-ਸ਼ੌਕਤ ਦੇ ਨਾਲ ਇਸਨੂੰ ਆਪਣੇ ਪਹਿਰਾਵੇ ਦੇ ਵਿੱਚ ਸਜਾਉਂਦੇ ਸਨ ਅਤੇ ਬੇਸ਼ਕੀਮਤੀ ਕਢਾਈ ਕਰਵਾ ਕੇ ਇਸ ਨੂੰ ਤਿਆਰ ਕਰਵਾਉਂਦੇ ਸਨ।

    ਅੰਮ੍ਰਿਤਸਰ ਦੇ ਕਟਰਾ ਆਹਲੂਵਾਲੀਆ ਵਿਖੇ 80 ਸਾਲਾ ਬਜ਼ੁਰਗ ਦੇ ਵੱਲੋਂ ਖਾਸ ਪੇਸ਼ਾਵਰੀ ਜੁੱਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਮੌਜੂਦਾ ਸਮੇਂ ਵਿੱਚ ਇਸ ਪਰਿਵਾਰ ਦੀ ਤੀਸਰੀ ਪੀੜ੍ਹੀ ਇਸ ਪੁਰਾਤਨ ਪਰਿਵਾਰਕ ਵਸੇਬੇ ਨੂੰ ਅੱਗੇ ਵਧਾਉਂਦੀ ਹੋਈ ਵਿਖਾਈ ਦਿੰਦੀ ਹੈ । ਉੱਥੇ ਹੀ ਤੁਹਾਨੂੰ ਦੱਸਦੀਏ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਵੀ ਪਹਿਲਾਂ ਇਹ ਪਰਿਵਾਰ ਪਾਕਿਸਤਾਨੀ ਜੁੱਤੀਆਂ ਤਿਆਰ ਕਰਦਾ ਆ ਰਿਹਾ ਹੈ ਅਤੇ ਇਸ ਦੁਕਾਨ ਤੋਂ ਕਈ ਫਿਲਮੀ ਅਦਾਕਾਰ ਵੀ ਖ਼ਰੀਦਦਾਰੀ ਕਰ ਚੁੱਕੇ ਹਨ ।

    ਗੱਲਬਾਤ ਕਰਦਿਆਂ ਵਿਕਰੇਤਾ ਦਲੀਪ ਚੰਦ ਨੇ ਦੱਸਿਆ ਕਿ ਚਾਹੇ ਉਮਰ 80 ਸਾਲ ਹੈ ਪਰ ਜ਼ਿਹਨ ਵਿੱਚ ਹਿੰਮਤ ਦਾ ਜਨੂੰਨ ਅੱਜ ਵੀ ਬਰਕਰਾਰ ਹੈ ।

    ਉਨ੍ਹਾਂ ਦੱਸਿਆ ਕਿ ਤਕਨੀਕ 'ਚ ਹੋਏ ਵਾਧੇ ਦੇ ਨਾਲ ਵਿਰਸੇ ਨਾਲ ਜੁੜੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਅੱਜ ਵੀ ਮਹਿਜ਼ ਚੰਦ ਕੁ ਲੋਕ ਹੀ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੂੰ ਅਪਣਾਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਤਾਂ ਇਨ੍ਹਾਂ ਚੀਜ਼ਾਂ ਦੇ ਲਾਗੇ ਵੀ ਨਹੀਂ।

    ਤੁਹਾਨੂੰ ਦੱਸਦਈਏ ਕਿ ਇਨ੍ਹਾਂ ਪੇਸ਼ਾਵਰੀ ਜੁੱਤੀਆਂ ਨੂੰ ਚਮੜੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਪੁਰਾਤਨ ਸਮੇਂ ਵਿੱਚ ਲੋਕ ਬੜੇ ਹੀ ਸ਼ੋਂਕ ਨਾਲ ਇਨ੍ਹਾਂ ਨੂੰ ਪਾਉਣਾ ਪਸੰਦ ਕਰਦੇ ਸਨ ।

    First published:

    Tags: Amritsar, Culture, Fashion tips