Home /amritsar /

Video: ਭਾਰਤ-ਪਾਕਿ ਸਰਹੱਦ 'ਤੇ ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ

Video: ਭਾਰਤ-ਪਾਕਿ ਸਰਹੱਦ 'ਤੇ ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਭਾਰਤ-ਪਾਕਿ

ਭਾਰਤ-ਪਾਕਿ ਸਰਹੱਦ 'ਤੇ ਮਨਾਇਆ ਗਿਆ ਰੱਖੜੀ ਦਾ ਤਿਉਹਾਰ

Raksha Bandhan 2022: ਰੱਖੜੀ ਦਾ ਤਿਉਹਾਰ (Rakhi 2022) ਸਮੁੱਚੇ ਭਾਰਤ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਮਨੋਕਾਮਨਾ ਕਰਦੀਆਂ ਹਨ। ਇਹ ਤਿਉਹਾਰ ਭੈਣ ਅਤੇ ਵੀਰ ਦੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ।

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: Raksha Bandhan 2022: ਰੱਖੜੀ ਦਾ ਤਿਉਹਾਰ (Rakhi 2022) ਸਮੁੱਚੇ ਭਾਰਤ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਮਨੋਕਾਮਨਾ ਕਰਦੀਆਂ ਹਨ। ਇਹ ਤਿਉਹਾਰ ਭੈਣ ਅਤੇ ਵੀਰ ਦੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ।

    ਇਹ ਤਸਵੀਰਾਂ ਨੇ ਅੰਮ੍ਰਿਤਸਰ (Amritsar News) ਦੇ ਅਟਾਰੀ-ਵਾਘਾ ਬਾਰਡਰ (Attari-Wagha border) ਦੀਆਂ ਜਿੱਥੇ ਕਿ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ (Lakshmi Kanta Chawala) ਨੇ ਸਰਹੱਦ 'ਤੇ ਤਨਾਤ ਬੀ.ਐਸ.ਐਫ ਦੇ ਜਵਾਨਾਂ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਜਿੱਥੇ ਉਨ੍ਹਾਂ ਦੇਸ਼ ਦੇ ਸੈਨਿਕਾਂ ਨਾਲ ਇਸ ਦਿਨ ਦਾ ਆਨੰਦ ਮਾਣਿਆ, ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਤਿਉਹਾਰ ਮੈਂ ਦੇਸ਼ ਦੇ ਸੈਨਿਕਾਂ ਨਾਲ ਮਨਾਇਆ।

    ਉਨ੍ਹਾਂ ਕਿਹਾ ਸਾਨੂੰ ਇਨ੍ਹਾਂ ਹੱਥਾਂ 'ਤੇ ਵੀ ਰੱਖੜੀਆਂ ਬੰਨ੍ਹੀ ਚਾਹੀਦੀਆਂ ਹਨ ਜੋ ਸਾਡੇ ਦੇਸ਼ ਦੀ ਰਾਖੀ ਲਈ ਦਿਨ ਰਾਤ ਸਰਹੱਦਾਂ 'ਤੇ ਡਟੇ ਰਹਿੰਦੇ ਹਨ ਅਤੇ ਜਿਨ੍ਹਾਂ ਕਾਰਨ ਅਸੀਂ ਸੁੱਖ ਦਾ ਸਾਹ ਲੈਂਦੇ ਹਾਂ।

    ਇਸ ਦੌਰਾਨ ਮਹਾਰਾਸ਼ਟਰ ਸੂਬੇ ਤੋਂ ਸਮਾਜ ਸੇਵੀ ਸੰਸਥਾ ਸੰਸਕਾਰ ਪ੍ਰਤਿਸ਼ਠਾਨ ਦੀਆਂ 80 ਮਹਿਲਾਵਾਂ ਨੇ ਭਾਰਤ-ਪਾਕਿ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਮਨਾਇਆ।
    Published by:Krishan Sharma
    First published:

    Tags: Amritsar, Rakhi, Raksha Bandhan 2022

    ਅਗਲੀ ਖਬਰ