ਅਮਿਤ ਸ਼ਰਮਾ
ਅੰਮ੍ਰਿਤਸਰ: ਅਜਨਾਲਾ 'ਚ ਹਥਿਆਰਾਂ ਦੀ ਨੋਕ 'ਤੇ ਨਕਾਬਪੋਸ਼ ਲੁਟੇਰਿਆਂ ਨੇ ਸੁਨਿਆਰੇ ਦੇ ਘਰੋਂ ਨਕਦੀ ਤੇ ਗਹਿਣੇ ਲੁੱਟੇ। ਪੁਲਸ ਮੌਕੇ 'ਤੇ ਪਹੁੰਚ, ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਜੁਟੀ।
ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ, ਹਥਿਆਰਾਂ ਦੀ ਨੋਕ 'ਤੇ ਇੱਕ ਸੁਨਿਆਰੇ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਉਹ ਘਰ ਵਿਚ ਮੌਜੂਦ ਸੀ ਅਤੇ ਦੋ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰੇ ਦਾਖਿਲ ਹੋਏ ਅਤੇ ਉਹਨਾਂ ਕੋਲੋਂ ਪੈਸੇ , ਗਹਿਣੇ ਆਦਿ ਦੀ ਮੰਗ ਕਰਨ ਲੱਗ ਪਏ। ਬਾਅਦ 'ਚ ਉਹਨਾਂ ਨੂੰ ਕਮਰੇ ਵਿੱਚ ਬੰਦ ਕਰ, ਲੁਟੇਰੇ ਘਰ ਵਿੱਚ ਪਈ ਕਰੀਬ 1.80 ਲੱਖ ਰੁਪਏ ਦੀ ਨਕਦੀ ਅਤੇ 7 ਤੋਲੇ ਸੋਨਾ ਲੈਕੇ ਫ਼ਰਾਰ ਹੋ ਗਏ। ਉਹਨਾਂ ਪੁਲਿਸ ਅਤੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਉਕਤ ਲੁਟੇਰਿਆਂ ਨੂੰ ਫੜ੍ਹ ਕੇ, ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।
ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਡੀ.ਐਸ.ਪੀ. ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪਰਿਵਾਰ ਦੀ ਨਕਦੀ ਅਤੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਹ ਮੌਕੇ 'ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar news, Gold, Robbery