ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਗੁਰੂ ਨਗਰੀ ਦੀ ਇਹ ਕਹਾਵਤ ਮਸ਼ਹੂਰ ਹੈ ਕਿ ਇਸ ਸ਼ਹਿਰ 'ਚ ਕੋਈ ਵੀ ਵਿਅਕਤੀ ਕਦੇ ਭੁੱਖਾ ਨਹੀਂ ਸੌਂਦਾ । ਇਨ੍ਹਾਂ ਸਤਰਾਂ 'ਤੇ ਹੀ ਨਿਰਧਾਰਿਤ ਹੈ News18 ਦੀ ਇਹ ਖਾਸ ਪੇਸ਼ਕਸ਼ ।
ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਹੀ ਜਾਣਿਆ ਜਾਂਦਾ ਹੈ। ਤਸਵੀਰ 'ਚ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ, ਇਨ੍ਹਾਂ ਦਾ ਨਾਮ ਕੁਲਵੰਤ ਸਿੰਘ ਹੈ । ਕੁਲਵੰਤ ਸਿੰਘ ਦੀ ਉਮਰ 60 ਸਾਲ ਹੈ ਅਤੇ ਇਸ ਉਮਰ ਵਿੱਚ ਵੀ ਇਨ੍ਹਾਂ ਨੇ ਅਜਿਹਾ ਕਮਾਲ ਕਰ ਦਿੱਤਾ ਹੈ ਜੋ ਸਭਨਾਂ ਦੇ ਲਈ ਮਿਸਾਲ ਬਣ ਗਿਆ ਹੈ ।
ਕੁਲਵੰਤ ਸਿੰਘ ਨੇ ਇੱਕ ਛੋਟਾ ਜਿਹਾ ਢਾਬਾ ਖੋਲ੍ਹਿਆ ਹੈ, ਜਿਸ ਨੂੰ ਖੋਲ੍ਹਣ ਪਿੱਛੇ ਮੁੱਖ ਸੋਚ ਇਹੀ ਹੈ ਕਿ ਸ਼ਹਿਰ ਦੇ ਹਰ ਵਿਅਕਤੀ ਨੂੰ ਘੱਟ ਪੈਸਿਆਂ ਦੇ ਵਿੱਚ ਵਧੀਆ ਅਤੇ ਸਵਾਦਿਸ਼ਟ ਭੋਜਨ ਮਿਲੇ । ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਦੁਕਾਨ 'ਤੇ ਜਿਹੜਾ ਵੀ ਵਿਅਕਤੀ ਭੋਜਨ ਖਾਣ ਲਈ ਆਉਂਦਾ ਹੈ ਉਹ ਆਪਣੀ ਸਮਰੱਥਾ ਦੇ ਮੁਤਾਬਿਕ ਜਿੰਨੇ ਪੈਸੇ ਦਿੰਦਾ ਹੈ,ਮੈਂ ਰੱਖ ਲੈਂਦਾ ਹਾਂ ।
ਇਸ ਦੁਕਾਨ 'ਤੇ ਜ਼ਿਆਦਾ ਤੌਰ 'ਤੇ ਦਿਹਾੜੀਦਾਰ ਲੋਕ ਆਉਂਦੇ ਹਨ ਅਤੇ ਜ਼ਰੂਰਤਮੰਦਾਂ ਨੂੰ ਕੁਲਵੰਤ ਸਿੰਘ ਮੁਫਤ ਭੋਜਨ ਵੀ ਦੇ ਦਿੰਦੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।