ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਮਾਂ ਦੁਰਗਾ ਜੀ ਦੇ ਪੰਜਵੇਂ ਰੂਪ ਨੂੰ ਸਕੰਦਮਾਤਾ ਕਿਹਾ ਜਾਂਦਾ ਹੈ। 'ਕੁਮਾਰ ਕਾਰਤੀਕੇ' ਦੇ ਮਾਤਾ ਸਕੰਦ ਮਾਤਾ ਜੀ ਦੀ ਪੂਜਾ ਪੰਜਵੇਂ ਨਵਰਾਤਰੇ ਵਾਲੇ ਦਿਨ ਕੀਤੀ ਜਾਂਦੀ ਹੈ ।
ਦੇਸ਼ ਭਰ ਦੇ ਵਿੱਚ ਇਹ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਸ਼ਰਧਾਲੂ ਮੰਦਿਰਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਹਿੰਦੂ ਨਵ ਵਰਸ਼ ਦੇ ਆਗਮਨ 'ਤੇ ਹਰ ਕੋਈ ਇਹੀ ਕਾਮਨਾ ਕਰਦਾ ਹੈ ਕਿ ਇਹ ਸਾਲ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਖੁਸ਼ੀਆ ਲੈ ਕੇ ਆਵੇ।ਸ੍ਰੀ ਦੁਰਗਿਆਨਾ ਤੀਰਥ ਵਿਖੇ ਸਥਿਤ ਪ੍ਰਾਚੀਨ ਸ੍ਰੀ ਸ਼ੀਤਲਾ ਮਾਤਾ ਮੰਦਿਰ ਵਿਖੇ ਪੰਜਵੇਂ ਨਵਰਾਤਰੇ ਮੌਕੇ ਸੰਗਤਾਂ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚੀਆਂ ।
ਇਸ ਮੌਕੇ ਉਨ੍ਹਾਂ ਮੱਥਾ ਟੇਕਿਆ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਮਨੋਕਾਮਨਾ ਕੀਤੀ । ਪੰਡਿਤ ਗੋਬਿੰਦ ਦੁਬੇ ਨੇ ਦੱਸਿਆ ਕਿ ਕੇਲੇ ਦਾ ਭੋਗ ਲਗਾ ਕੇ ਭਗਤ ਮਾਤਾ ਦੀ ਕਿਰਪਾ ਦਾ ਆਨੰਦ ਲੈ ਸਕਦੇ ਹਨ ਅਤੇ ਸਕੰਦ ਮਾਤਾ ਜੀ ਦੀ ਪੂਜਾ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਸਦੈਵ ਭਗਤਾਂ 'ਤੇ ਬਣੀ ਰਹਿੰਦੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।