ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਮੋਬਾਇਲਾਂ ਵਾਲੀ ਮਾਰਕਿਟ ਲਿਬਰਟੀ ਮਾਰਕੀਟ ਵਿੱਚ ਉਸ ਸਮੇਂ ਮਾਹੌਲ ਸਹਿਮ ਦਾ ਬਣ ਗਿਆ ਜਦੋਂ ਇੱਕ ਦੁਕਾਨ ਦੇ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਪੁਲਸ ਕਰਮਚਾਰੀ ਅੰਮ੍ਰਿਤਸਰ ਲਿਬਰਟੀ ਮਾਰਕਿਟ ਵਿੱਚ ਇੱਕ ਦੁਕਾਨ ਦੇ ਉੱਪਰ ਮੋਬਾਇਲ ਖਰੀਦਣ ਜਾਂਦਾ ਹੈ ਤਾਂ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਉਂਟਰ ਦੇ ਉੱਤੇ ਰੱਖ ਦਿੰਦਾ ਹੈ, ਜਿਸ ਤੋਂ ਬਾਅਦ ਉੱਥੇ ਰਿਵਾਲਵਰਿ 'ਚੋਂ ਗੋਲੀ ਚੱਲਦੀ ਹੈ ਅਤੇ ਜਿਸ ਨਾਲ ਦੁਕਾਨਦਾਰ ਅੰਕੁਸ਼ ਨਾਮਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਜਾਂਦਾ ਹੈ, ਜਿਸ ਨੂੰ ਕਿ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਸੰਬੰਧੀ ਲਿਬਰਟੀ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਦੀ ਰਿਵਾਲਵਰ ਦੇ ਵਿੱਚੋਂ ਹੀ ਗੋਲੀ ਲੱਗੀ ਹੈ ਜਿਸ ਨਾਲ ਕਿ ਨੌਜਵਾਨ ਜਖ਼ਮੀ ਹੋਇਆ ਅਤੇ ਨੌਜਵਾਨ ਦੇ ਮੋਢੇ ਦੇ ਉੱਪਰ ਗੋਲੀ ਲੱਗੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Fire, Punjab Police