Home /amritsar /

ਕੜੇ ਅਤੇ ਕਿਰਪਾਨ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ, ਦਿੱਤੀ ਇਹ ਚੇਤਾਵਨੀ

ਕੜੇ ਅਤੇ ਕਿਰਪਾਨ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ, ਦਿੱਤੀ ਇਹ ਚੇਤਾਵਨੀ

ਕੜੇ

ਕੜੇ ਅਤੇ ਕਿਰਪਾਨ ਨੂੰ ਲੈ ਕੇ ਸਿੱਖਾਂ ਨੇ ਦਿੱਤੀ ਚੇਤਾਵਨੀ

ਕੁੱਝ ਹਫ਼ਤੇ ਪਹਿਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿਖੇ ਕਿਰਪਾਨ ਸਮੇਤ ਮੈਟਰੋ ਵਿੱਚ ਸਫ਼ਰ ਕਰਨ ਤੋਂ ਰੋਕਣ ਤੋਂ ਬਾਅਦ ਪੂਰੇ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਸੀ । ਜਿਸ ਤੋਂ ਬਾਅਦ ਗਿਆਨੀ ਕੇਵਲ ਸਿੰਘ ਅਤੇ ਉਨ੍ਹਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਡੀ ਸੀ ਨੂ

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਕੁੱਝ ਹਫ਼ਤੇ ਪਹਿਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿਖੇ ਕਿਰਪਾਨ ਸਮੇਤ ਮੈਟਰੋ ਵਿੱਚ ਸਫ਼ਰ ਕਰਨ ਤੋਂ ਰੋਕਣ ਤੋਂ ਬਾਅਦ ਪੂਰੇ ਸਿੱਖ ਜਗਤ ਵਿੱਚ ਰੋਸ ਦੇਖਿਆ ਜਾ ਰਿਹਾ ਸੀ । ਜਿਸ ਤੋਂ ਬਾਅਦ ਗਿਆਨੀ ਕੇਵਲ ਸਿੰਘ ਅਤੇ ਉਨ੍ਹਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਕਾਰਾਂ ਦੀ ਬਹਾਲੀ ਦੀ ਮੰਗ ਕੀਤੀ ਗਈ ।

  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਮੈਟਰੋ ਸਫਰ ਕਰਨ ਲੱਗਿਆਂ ਕਕਾਰ ਪਾ ਕੇ ਜਾਣ ਤੋਂ ਰੋਕਿਆ ਗਿਆ ਤਾਂ ਉਸ ਦਾ ਰੋਸ ਪੂਰੇ ਸਿੱਖਾਂ ਵਿੱਚ ਪਾਇਆ ਜਾ ਰਿਹਾ ਸੀ ਅਤੇ ਅਕਸਰ ਹੀ ਸਿੱਖ ਵਿਦਿਆਰਥੀਆਂ ਨੂੰ ਵੀ ਸਕੂਲਾਂ ਕਾਲਜਾਂ ਵਿੱਚ ਪੇਪਰਾਂ ਦੌਰਾਨ ਸਿੱਖਾਂ ਦੇ ਕਕਾਰ ਉਤਰਵਾਏ ਜਾਂਦੇ ਹਨ ਜਿਸ ਦੀ ਕਿ ਅਸੀਂ ਨਿੰਦਾ ਕਰਦੇ ਹਾਂ ਅਤੇ ਉਸ ਦੇ ਚੱਲਦਿਆਂ ਜੋ ਅੰਮ੍ਰਿਤਸਰੀ ਦੇ ਡੀਸੀ ਦਫਤਰ ਪਹੁੰਚੇ ਹਾਂ ਅਤੇ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਕਿ ਸਿੱਖਾਂ ਦੇ ਕਕਾਰ ਜਨਤਕ ਥਾਵਾਂ 'ਤੇ ਬਹਾਲ ਕੀਤੇ ਜਾਣ।

  Published by:Drishti Gupta
  First published:

  Tags: Amritsar, Protest, Protest march, Punjab, Sikhs