Home /amritsar /

Budget 2023 'ਤੇ ਖਾਸ ਚਰਚਾ, Middle Class ਨੂੰ ਮਿਲੀਆਂ ਇਹ ਸਹੂਲਤਾਂ

Budget 2023 'ਤੇ ਖਾਸ ਚਰਚਾ, Middle Class ਨੂੰ ਮਿਲੀਆਂ ਇਹ ਸਹੂਲਤਾਂ

X
Budget

Budget 2023 'ਤੇ ਖਾਸ ਚਰਚਾ, Middle Class ਨੂੰ ਮਿਲੀਆਂ ਇਹ ਸਹੂਲਤਾਂ

ਨਵੀਂ ਇਨਕਮ ਟੈਕਸ ਦਰਾਂ ਮੁਤਾਬਕ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਦੂਜੇ ਪਾਸੇ 7 ਲੱਖ ਤੋਂ ਵਧਣ 'ਤੇ 3 ਤੋਂ 6 ਲੱਖ ਦੀ ਸਾਲਾਨਾ ਆਮਦਨ 'ਤੇ 5 ਫੀਸਦੀ, 6 ਤੋਂ 9 ਲੱਖ ਦੀ ਸਾਲਾਨਾ ਆਮਦਨ 'ਤੇ 10 ਫੀਸਦੀ, 9 ਤੋਂ 12 ਲੱਖ ਦੀ ਆਮਦਨ 'ਤੇ 15 ਫੀਸਦੀ, 12 ਤੋਂ 15 ਲੱਖ ਦੀ ਆਮਦਨ 'ਤੇ 20 ਫੀਸਦੀ ਟੈਕਸ ਲਗਾਇਆ ਗਿਆ ਹੈ। 15 ਲੱਖ ਤੋਂ ਵੱਧ ਦੀ ਆਮਦਨ 'ਤੇ 30% ਟੈਕਸ ਲੱਗੇਗਾ ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM Nirmala Sitharaman) ਨੇ ਸੰਸਦ ਵਿੱਚ ਸਾਲ 2023-24 (Union Budget 2023) ਦਾ ਬਜਟ ਪੇਸ਼ ਕੀਤਾ। ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦੇ ਭਾਸ਼ਣ ਦੇ ਵਿੱਚ ਐਲਾਨ ਕੀਤਾ ਕਿ ਹੁਣ ਤੱਕ ਬਜ਼ੁਰਗਾਂ ਲਈ ਇੱਕ ਨਿਵੇਸ਼ ਯੋਜਨਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿੱਚ ਨਿਵੇਸ਼ ਦੀ ਸੀਮਾ 15 ਲੱਖ ਰੁਪਏ ਤੱਕ ਸੀ ਪਰ ਹੁਣ ਇਸ ਨੂੰ ਵਧਾ ਕੇ 30 ਲੱਖ ਰੁਪਏ ਕੀਤਾ ਗਿਆ ਹੈ।

ਨਵੀਂ ਇਨਕਮ ਟੈਕਸ ਦਰਾਂ ਮੁਤਾਬਕ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਦੂਜੇ ਪਾਸੇ 7 ਲੱਖ ਤੋਂ ਵਧਣ 'ਤੇ 3 ਤੋਂ 6 ਲੱਖ ਦੀ ਸਾਲਾਨਾ ਆਮਦਨ 'ਤੇ 5 ਫੀਸਦੀ, 6 ਤੋਂ 9 ਲੱਖ ਦੀ ਸਾਲਾਨਾ ਆਮਦਨ 'ਤੇ 10 ਫੀਸਦੀ, 9 ਤੋਂ 12 ਲੱਖ ਦੀ ਆਮਦਨ 'ਤੇ 15 ਫੀਸਦੀ, 12 ਤੋਂ 15 ਲੱਖ ਦੀ ਆਮਦਨ 'ਤੇ 20 ਫੀਸਦੀ ਟੈਕਸ ਲਗਾਇਆ ਗਿਆ ਹੈ। 15 ਲੱਖ ਤੋਂ ਵੱਧ ਦੀ ਆਮਦਨ 'ਤੇ 30% ਟੈਕਸ ਲੱਗੇਗਾ।

News18 ਨਾਲ ਗੱਲਬਾਤ ਕਰਦਿਆਂ ਪੰਜਾਬ ਵਪਾਲ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਦੱਸਿਆ ਕਿ ਇਸ 2023 ਬਜਟ ਦੇ ਨਾਲ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਟੈਕਸ ਵਿੱਚ ਛੋਟ ਹੋਣ ਨਾਲ ਦੇਸ਼ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ।

Published by:Krishan Sharma
First published:

Tags: Amritsar, Budget 2023, Industry, Union Budget 2023