ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਆਪਣੇ ਖਾਣ-ਪਾਣ ਦੇ ਨਾਲ ਹੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿਖੇ ਮਿਲਣ ਵਾਲੇ ਵੱਖ-ਵੱਖ ਸੁਆਦਾਂ ਦਾ ਲੋਕ ਵੀ ਬੜੇ ਉਤਸ਼ਾਹਾਂ ਨਾਲ ਆਨੰਦ ਮਾਣਦੇ ਹਨ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਲੱਗੀ ਪ੍ਰਦਰਸ਼ਨੀ ਵਿਖੇ ਬਿਹਾਰ ਦੀ ਖਾਸ ਚਾਹ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਅਕਸਰ ਲੋਕ ਚਾਹ ਪੀਣ ਦੇ ਤਾਂ ਸ਼ੌਕੀਨ ਹੁੰਦੇ ਹੀ ਹਨ ਪਰ ਇਸ ਵਾਰ ਅਸੀਂ ਤੁਹਾਨੂੰ ਰੂ ਬ ਰੂ ਕਰਵਾਵਾਂਗੇ ਤੰਦੂਰੀ ਚਾਹ ਦੇ ਨਾਲ।
ਇਸ ਤੰਦੂਰੀ ਚਾਹ ਨੂੰ ਇੱਕ ਬੜੇ ਹੀ ਵੱਖਰੇ ਢੰਗ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਪੁਰਾਤਨ ਸਮੇਂ ਦੀ ਤਰ੍ਹਾਂ ਇਸ ਨੂੰ ਕੁੱਲ੍ਹੜ ਦੇ ਵਿੱਚ ਹੀ ਪਰੋਸਿਆ ਜਾਂਦਾ ਹੈ । ਗੱਲਬਾਤ ਕਰਦਿਆਂ ਵਿਕਰੇਤਾ ਅਜੈ ਗੁਪਤਾ ਨੇ ਦੱਸਿਆ ਕਿ ਇਹ ਚਾਹ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੈ ਅਤੇ ਵੱਖ-ਵੱਖ ਮਸਾਲਿਆਂ ਦੇ ਨਾਲ ਇਸਨੂੰ ਤਿਆਰ ਕੀਤਾ ਜਾਂਦਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।