ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਕ੍ਰਿਸਮਸ (Christmas) ਦਾ ਤਿਉਹਾਰ ਹਰ ਸਾਲ ਹੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਸ ਮੌਕੇ ਜਿੱਥੇ ਕਿ ਚਰਚਾਂ ਵਿਖੇ ਅਲੌਕਿਕ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ, ਉੱਥੇ ਹੀ ਚਰਚ ਨੂੰ ਵੱਖ-ਵੱਖ ਰੰਗ ਬਰੰਗੀਆਂ ਲਾਇਟਾਂ ਨਾਲ ਸਜਾਇਆ ਜਾਂਦਾ ਹੈ, ਜੋ ਕਿ ਸਭਨਾਂ ਦੇ ਲਈ ਖਿੱਚ ਦਾ ਕੇਂਦਰ ਬਣ ਜਾਂਦਾ ਹੈ ।
ਉੱਥੇ ਹੀ ਗੁਰੂ ਨਗਰੀ ਤੋਂ ਪਤੰਗਾਂ ਦੇ ਕਾਰੀਗਰ ਜਗਮੋਹਨ ਕਨੋਜੀਆ ਨੇ ਵੀ ਇਸ ਵਾਰ ਕ੍ਰਿਸਮਸ (Christmas) ਦੇ ਤਿਉਹਾਰ ਮੌਕੇ ਕੁੱਝ ਅਜਿਹਾ ਕਰ ਦਿਖਾਇਆ, ਜੋ ਸਭ ਨੂੰ ਹੈਰਾਨ ਕਰ ਰਿਹਾ ਹੈ। ਜਗਮੋਹਨ ਕਨੋਜੀਆ ਪੇਸ਼ੇ ਤੋਂ ਪਤੰਗਾਂ ਦੇ ਕਾਰੀਗਰ ਹਨ ਜੋ ਕਿ ਬੀਤੇ 35 ਸਾਲਾਂ ਤੋਂ ਵੱਖ ਵੱਖ ਆਕਾਰ ਦੀਆਂ ਪਤੰਗਾਂ ਤਿਆਰ ਕਰਦੇ ਆ ਰਹੇ ਹਨ ।
ਹਰ ਤਿਉਹਾਰ ਮੌਕੇ ਇਹ ਦੇਸ਼ ਵਾਸੀਆਂ ਨੂੰ ਆਪਣੀ ਪਤੰਗਾਂ ਤਿਆਰ ਕਰਨ ਦੀ ਕਲਾ ਦੇ ਰਾਹੀਂ ਵਧਾਈ ਦਿੰਦੇ ਆ ਰਹੇ ਹਨ। ਇਸ ਵਾਰ ਵੀ ਇਹਨਾਂ ਵੱਲੋਂ ਸਪੈਸ਼ਲ SantaClaus ਵਾਲੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Christmas 2022, Merry Christmas, Punjab