Home /amritsar /

ਮਿਸਾਲ ਹੈ ਅਧਿਆਪਕਾ ਸਤਿੰਦਰ ਕੌਰ; ਸਫਾਈ ਕਰਮੀਆਂ ਨੂੰ ਵੀ ਕਰਵਾ ਚੁੱਕੀ ਹੈ ਉਚੇਰੀ ਸਿੱਖਿਆ ਹਾਸਲ

ਮਿਸਾਲ ਹੈ ਅਧਿਆਪਕਾ ਸਤਿੰਦਰ ਕੌਰ; ਸਫਾਈ ਕਰਮੀਆਂ ਨੂੰ ਵੀ ਕਰਵਾ ਚੁੱਕੀ ਹੈ ਉਚੇਰੀ ਸਿੱਖਿਆ ਹਾਸਲ

ਅਨੇਕਾਂ

ਅਨੇਕਾਂ ਵਿਦਿਆਰਥੀਆਂ ਦੇ ਜੀਵਨ ਨੂੰ ਤਾਰਨ ਵਾਲੇ ਇਸ ਅਧਿਆਪਕਾ ਦੀ ਜਾਣੋ ਕਹਾਣੀ

Teacher Day 2022: ਹਰ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਅਹਿਮ ਹੁੰਦੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (Sri Guru Harikrishna Public School) ਤੋਂ ਰਿਟਾਇਰਡ ਅਧਿਆਪਕ ਸਤਿੰਦਰ ਕੌਰ ਮੱਖਣੀ (Satinder Kaur Makhni) ਵੀ ਇੱਕ ਅਜਿਹੀ ਸਖਸ਼ੀਅਤ ਹਨ ਜਿਨ੍ਹਾਂ ਨੇ ਆਪਣੀ ਸੋਚ ਦੇ ਸਦਕਾ ਕਈ ਲੋਕਾਂ ਦੇ ਜੀਵਨ ਨੂੰ ਬਦਲਿਆ ਹੈ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: Teacher Day 2022: ਹਰ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਅਧਿਆਪਕ ਦੀ ਭੂਮਿਕਾ ਅਹਿਮ ਹੁੰਦੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (Sri Guru Harikrishna Public School) ਤੋਂ ਰਿਟਾਇਰਡ ਅਧਿਆਪਕ ਸਤਿੰਦਰ ਕੌਰ ਮੱਖਣੀ (Satinder Kaur Makhni) ਵੀ ਇੱਕ ਅਜਿਹੀ ਸਖਸ਼ੀਅਤ ਹਨ ਜਿਨ੍ਹਾਂ ਨੇ ਆਪਣੀ ਸੋਚ ਦੇ ਸਦਕਾ ਕਈ ਲੋਕਾਂ ਦੇ ਜੀਵਨ ਨੂੰ ਬਦਲਿਆ ਹੈ।

    ਸਤਿੰਦਰ ਕੌਰ ਮੱਖਣੀ ਵੱਲੋਂ ਕੀਤੇ ਉਪਰਾਲਿਆਂ ਦੀ ਸੂਚੀ ਇੰਨ੍ਹੀ ਲੰਬੀ ਹੈ ਜੋ ਕਿ ਕਦੇ ਮੁੱਕ ਨਹੀਂ ਸਕਦੀ। ਸਤਿੰਦਰ ਕੌਰ ਦੇ ਵੱਲੋਂ ਅਧਿਆਪਕ ਕਾਲ ਦੇ ਦੌਰਾਨ ਕਈ ਛੋਟੀਆਂ ਲਾਇਬਰੇਰੀਆਂ ਬਣਾਉਣ ਦਾ ਉਪਰਾਲਾ ਕੀਤਾ ਗਿਆ, ਜਿਸ ਤਹਿਤ ਉਨ੍ਹਾਂ ਨੇ ਮੋਬਾਈਲ ਲਾਇਬਰੇਰੀ, ਟੀਚਰਸ ਲਾਇਬਰੇਰੀ ਆਦਿ ਬਣਾਈਆਂ। ਇੱਥੋਂ ਤੱਕ ਹੀ ਨਹੀਂ ਜਦ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਮਾਲੀਆਂ, ਸਫਾਈ ਕਰਮੀਆਂ ਨੂੰ ਉਚੇਰੀ ਸਿੱਖਿਆ ਵੀ ਹਾਸਲ ਕਰਵਾਈ।ਮੌਜੂਦਾ ਸਮੇਂ 'ਚ ਅਧਿਆਪਿਕਾ ਸਤਿੰਦਰ ਕੌਰ ਦੇ ਵੱਲੋਂ ਪਵਿੱਤਰ ਗੁਰਬਾਣੀ ਦੇ ਅਰਥ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

    Published by:Krishan Sharma
    First published:

    Tags: Amritsar, Inspiration, Punjab government, Teacher Day 2022, Teachers