Home /amritsar /

ਅੰਮ੍ਰਿਤਸਰ: ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ, ਦਿੱਤੀ ਇਹ ਚੇਤਾਵਨੀ

ਅੰਮ੍ਰਿਤਸਰ: ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੜਤਾਲ, ਦਿੱਤੀ ਇਹ ਚੇਤਾਵਨੀ

ਮਿੰਨੀ

ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹਡ਼ਤਾਲ  

ਪੂਰੇ ਪੰਜਾਬ ਵਿਚ ਬੱਸ ਅਪ੍ਰੇਟਰਾਂ ਵੱਲੋਂ ਕੀਤੀ ਗਈ ਬੱਸਾਂ ਦੀ ਹੜਤਾਲ ਦਾ ਅਸਰ ਅੰਮ੍ਰਿਤਸਰ 'ਚ ਵੀ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਰੋਡਵੇਜ਼ ਦੀਆਂ ਬੱਸਾਂ ਅਤੇ ਸਰਕਾਰ ਵੱਲੋਂ ਮਹਿਲਾਵਾਂ ਨੂੰ ਫ੍ਰੀ ਸਫਰ ਦੀ ਸਰਵਿਸ ਦਿੱਤੀ ਗਈ ਹੈ, ਉਹ ਸਰਵਿਸ ਦੂਜੀਆਂ ਬੱਸਾਂ ਨੂੰ ਵੀ ਮੁਹੱਈਆ ਕਰਵਾਈ ਜਾਵੇ ਅਤੇ ਉ?

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ,

  ਅੰਮ੍ਰਿਤਸਰ: ਪੂਰੇ ਪੰਜਾਬ ਵਿਚ ਬੱਸ ਅਪ੍ਰੇਟਰਾਂ ਵੱਲੋਂ ਕੀਤੀ ਗਈ ਬੱਸਾਂ ਦੀ ਹੜਤਾਲ ਦਾ ਅਸਰ ਅੰਮ੍ਰਿਤਸਰ 'ਚ ਵੀ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਰੋਡਵੇਜ਼ ਦੀਆਂ ਬੱਸਾਂ ਅਤੇ ਸਰਕਾਰ ਵੱਲੋਂ ਮਹਿਲਾਵਾਂ ਨੂੰ ਫ੍ਰੀ ਸਫਰ ਦੀ ਸਰਵਿਸ ਦਿੱਤੀ ਗਈ ਹੈ, ਉਹ ਸਰਵਿਸ ਦੂਜੀਆਂ ਬੱਸਾਂ ਨੂੰ ਵੀ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਨਾਲ ਮਤਰੇਈ ਮਾਂ ਜਿਹਾ ਵਿਹਾਰ ਕਰ ਰਹੀ ਹੈ ।

  ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸਾਡਾ ਅਗਲਾ ਪ੍ਰੋਗਰਾਮ 15 ਅਗਸਤ ਤੱਕ ਮਿੰਨੀ ਅਤੇ ਵੱਡੀਆਂ ਬੱਸਾਂ 'ਤੇ ਕਾਲੀਆਂ ਝੰਡੀਆਂ ਲਗਾਈਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਬੱਸ ਨੂੰ ਅੱਗ ਵੀ ਲਗਾਈ ਜਾਏਗੀ ।
  Published by:Drishti Gupta
  First published:

  Tags: Amritsar, Punjab, Strike

  ਅਗਲੀ ਖਬਰ