Home /amritsar /

ਅੰਮ੍ਰਿਤਸਰ ਦੇ ਬੱਚੇ ਯੂਕਰੇਨ ਤੋਂ ਸਹੀ ਸਲਾਮਤ ਪਰਤੇ, ਮਾਪੇ ਹੋਏ ਖ਼ੁਸ਼

ਅੰਮ੍ਰਿਤਸਰ ਦੇ ਬੱਚੇ ਯੂਕਰੇਨ ਤੋਂ ਸਹੀ ਸਲਾਮਤ ਪਰਤੇ, ਮਾਪੇ ਹੋਏ ਖ਼ੁਸ਼

ਯੂਕ੍ਰੇਨ

ਯੂਕ੍ਰੇਨ ਤੋਂ ਬਚੇ ਆਏ ਵਾਪਸ ,ਮਾਪੇ ਹੋਏ ਖੁਸ਼ 

ਗੁਰਮੋਹਿਤ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਬੇਟਾ ਭਾਰਤ ਸਹੀ ਸਲਾਮਤ ਪਰਤ ਆਇਆ । ਉਨ੍ਹਾਂ ਕਿਹਾ ਕਿ ਜਦ ਗੁਰਮੋਹਿਤ ਯੂਕ੍ਰੇਨ ਵਿਚ ਫਸਿਆ ਹੋਇਆ ਸੀ ਤਾਂ ਸਾਡਾ ਧਿਆਨ ਸਿਰਫ ਉਹਦੇ ਵੱਲ ਹੀ ਸੀ । ਉਨ੍ਹਾਂ ਕਿਹਾ ਕਿ ਸਾਡੇ ਲਈ ਰੋਟੀ ਦਾ ਨਿਵਾਲਾ ਵੀ ਅੰਦਰ ਲੈ ਜਾਣਾ ਮੁਸ਼ਕਲ ਹੋ ਗਿਆ ਸੀ , ਪਰ ਜਦ ਦਾ ਉਹ ਵਾਪਸ ਆਇਆ ਸਾਡੇ ਸਾ

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਯੂਕ੍ਰੇਨ ਅਤੇ ਰੂਸ ਵਿਚ ਚੱਲ ਰਹੀ ਲੜਾਈ ਦੇ ਨਾਲ ਇਸ ਵਕਤ ਪੂਰੇ ਵਿਸ਼ਵ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਉਥੇ ਹੀ ਗੱਲ ਕੀਤੀ ਜਾਵੇ ਭਾਰਤ ਦੇ ਉਨ੍ਹਾਂ ਦੇਸ਼ ਵਾਸੀਆਂ ਦੀ ਜੋ ਯੂਕਰੇਨ ਦੇ ਵਿੱਚ ਇਸ ਜੰਗ ਦੌਰਾਨ ਫਸੇ ਹੋਏ ਹਨ ਤਾਂ ਸੁਰੱਖਿਆ ਦੀਆਂ ਉਹ ਦਰਦਨਾਕ ਤਸਵੀਰਾਂ ਜ਼ਾਹਰ ਕਰਦਿਆਂ ਨੇ ਯੂਕ੍ਰੇਨ ਦੇ ਹਲਾਤਾਂ ਬਾਰੇ ।

  ਇਸ ਵਿਚਾਲੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਵਿਦਿਆਰਥੀ ਗੁਰਮੋਹਿਤ ਸਿੰਘ ਵੀ ਉਸ ਦਰਦਨਾਕ ਮੰਜ਼ਰ ਨੂੰ ਫਤਿਹ ਕਰਕੇ ਆਪਣੇ ਘਰ ਵਾਪਸ ਪਰਤਿਆ।

  ਗੁਰਮੋਹਿਤ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਬੇਟਾਭਾਰਤ ਸਹੀ ਸਲਾਮਤ ਪਰਤ ਆਇਆ । ਉਨ੍ਹਾਂ ਕਿਹਾ ਕਿ ਜਦ ਗੁਰਮੋਹਿਤ ਯੂਕ੍ਰੇਨ ਵਿਚ ਫਸਿਆ ਹੋਇਆ ਸੀ ਤਾਂ ਸਾਡਾ ਧਿਆਨ ਸਿਰਫ ਉਹਦੇ ਵੱਲ ਹੀ ਸੀ । ਉਨ੍ਹਾਂ ਕਿਹਾ ਕਿ ਸਾਡੇ ਲਈ ਰੋਟੀ ਦਾ ਨਿਵਾਲਾ ਵੀ ਅੰਦਰ ਲੈ ਜਾਣਾ ਮੁਸ਼ਕਲ ਹੋ ਗਿਆ ਸੀ , ਪਰ ਜਦ ਦਾ ਉਹ ਵਾਪਸ ਆਇਆ ਸਾਡੇ ਸਾਹ ਦੇ ਵਿਚ ਸਾਹ ਆਇਆ ।

  ਗੁਰਮੋਹਿਤ ਦੇ ਪਿਤਾ ਨੇ ਕਿਹਾ ਕਿ ਜੇ ਸਾਡੇ ਦੇਸ਼ ਵਿੱਚ ਹੀ ਸਭ ਸਹੂਲਤਾਂ ਹੋਣ ਤਾਂ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਪੜ੍ਹਨ ਕਿਉਂ ਜਾਣ, ਸਰਕਾਰਾਂ ਨੂੰ ਇਸ ਵਿਸ਼ੇ ਉਤੇ ਵਿਚਾਰ ਕਰਨਾ ਚਾਹੀਦਾ ਹੈ ।

  Published by:Amelia Punjabi
  First published:

  Tags: Russia Ukraine crisis, Russia-Ukraine News, Ukraine