Home /amritsar /

15 ਅਗਸਤ ਤੱਕ ਪੂਰੇ ਜ਼ਿਲ੍ਹੇ ਵਿੱਚ ਮਨਾਇਆ ਜਾਵੇਗਾ ਸਵੱਛਤਾ ਪਖਵਾੜਾ  

15 ਅਗਸਤ ਤੱਕ ਪੂਰੇ ਜ਼ਿਲ੍ਹੇ ਵਿੱਚ ਮਨਾਇਆ ਜਾਵੇਗਾ ਸਵੱਛਤਾ ਪਖਵਾੜਾ  

15 ਅਗਸਤ ਤੱਕ ਪੂਰੇ ਜ਼ਿਲ੍ਹੇ ਵਿੱਚ ਮਨਾਇਆ ਜਾਵੇਗਾ ਸਵੱਛਤਾ ਪਖਵਾੜਾ  

15 ਅਗਸਤ ਤੱਕ ਪੂਰੇ ਜ਼ਿਲ੍ਹੇ ਵਿੱਚ ਮਨਾਇਆ ਜਾਵੇਗਾ ਸਵੱਛਤਾ ਪਖਵਾੜਾ  

ਅੰਮ੍ਰਿਤਸਰ:  ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਵਿਕਾਸ ਬਲਾਕਾਂ ਵਿੱਚ ਵੱਖ-ਵੱਖ ਯੂਥ ਕਲੱਬਾਂ ਅਤੇ ਰਾਸਟਰੀ ਯੁਵਾ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ 1 ਅਗਸਤ ਤੋਂ 15 ਅਗਸਤ 2022 ਤੱਕ ਪੂਰੇ ਜ਼ਿਲ੍ਹੇ ਵਿੱਚ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਯੁਵਾ ਅਫ਼ਸਰ ਆਕਾਂਸ਼ਾ ਨੇ ਸਾਰੇ ਨੌਜਵਾਨ ਵਲੰਟੀਅਰਾਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਹ ਸਿਰਫ ਸਿਆਸੀ ਆਜ਼ਾਦੀ ਨਹੀਂ, ਸਗੋਂ ਇੱਕ ਸਾਫ-ਸੁਥਰੇ ਅਤੇ ਖੁਸਹਾਲ ਭਾਰਤ ਦਾ ਸੁਪਨਾ ਸੀ।

ਹੋਰ ਪੜ੍ਹੋ ...
 • Share this:
  ਨਿਤਿਸ਼ ਸਭਰਵਾਲ,

  ਸਵੱਛਤਾ ਪਖਵਾੜਾ ਮੁਹਿੰਮ ਦੀ ਸ਼ਰੂਆਤ ਮੌਕੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਆਪਣੇ ਕਰਮਚਾਰੀਆਂ ਦੇ ਨਾਲ-ਨਾਲ ਵੱਖ-ਵੱਖ ਬਲਾਕਾਂ ਦੇ ਰਾਸਟਰੀ ਯੁਵਾ ਵਲੰਟੀਅਰਾਂ ਨਾਲ ਪੋਸਟਰ ਲਗਾ ਕੇ ਸਵੱਛਤਾ ਦੀ ਸਹੁੰ ਚੁੱਕੀ ਗਈ। ਇਸ ਕੜੀ ਵਿੱਚ ਜ਼ਿਲ੍ਹਾ ਯੂਵਾ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਸਵੱਛਤਾ ਪਖਵਾੜਾ ਪ੍ਰੋਗਰਾਮ ਤਹਿਤ ਯੂਥ ਸਰਕਲਾਂ, ਯੂਥ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਹੇਠ ਲਿਖੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਵੇਂ ਕਿ ਸਵੱਛਤਾ ਸੰਕਲਪ, ਸਵੱਛਤਾ ਪ੍ਰਤੀ ਜਾਗਰੂਕਤਾ ਮੁਹਿੰਮ, ਘਰ-ਘਰ ਜਾ ਕੇ ਪਲਾਸਟਿਕ ਇਕੱਠਾ ਕਰਨ ਦੀ ਮੁਹਿੰਮ, ਸਵੱਛਤਾ ਰੈਲੀ, ਪ੍ਰਭਾਤ ਫੇਰੀ, ਮੂਰਤੀ ਸਫਾਈ, ਆਲੇ-ਦੁਆਲੇ ਦੀ ਸਫਾਈ, ਕੰਧ ਲੇਖਣ, ਗਿਆਨ ਮੁਕਾਬਲੇ ਅਤੇ ਰੁੱਖ ਲਗਾਉਣ ਦੀ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

  ਲੋਕਾਂ ਨੂੰ ਤਿਰੰਗਾ ਘਰ ਘਰ ਲਿਆਉਣ ਲਈ ਉਤਸਾਹਿਤ ਕਰਨ ਲਈ ਅਤੇ ਭਾਰਤ ਦੇ 75ਵੇਂ ਸਾਲ ਦੇ ਮੌਕੇ ‘ਤੇ 13 ਅਗਸਤ ਤੋਂ 15 ਅਗਸਤ ਤੱਕ ਲਹਿਰਾਇਆ ਜਾਵੇਗਾ । ਇਸ ਦਾ ਮੁੱਖ ਮੰਤਵ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਗਾਉਣਾ ਅਤੇ ਭਾਰਤੀ ਝੰਡੇ ਬਾਰੇ ਜਾਗਰੂਕਤਾ ਨੂੰ ਉਤਸਾਹਿਤ ਕਰਨਾ ਹੈ।
  Published by:rupinderkaursab
  First published:

  Tags: Amritsar, Punjab

  ਅਗਲੀ ਖਬਰ