Home /amritsar /

ਅੰਮ੍ਰਿਤਸਰ 'ਚ ਮਾਨ ਸਰਕਾਰ ਦੇ ਫੈਸਲੇ ਵਿਰੁੱਧ ਉਤਰੇ ਕਾਲਜ ਅਧਿਆਪਕ, ਸੁਣੋ ਕਿਉਂ ਹਨ ਸਰਕਾਰ ਤੋਂ ਨਾਰਾਜ਼

ਅੰਮ੍ਰਿਤਸਰ 'ਚ ਮਾਨ ਸਰਕਾਰ ਦੇ ਫੈਸਲੇ ਵਿਰੁੱਧ ਉਤਰੇ ਕਾਲਜ ਅਧਿਆਪਕ, ਸੁਣੋ ਕਿਉਂ ਹਨ ਸਰਕਾਰ ਤੋਂ ਨਾਰਾਜ਼

X
ਸੜਕਾਂ

ਸੜਕਾਂ 'ਤੇ ਉਤਰੇ ਅਧਿਆਪਕ, ਸਰਕਾਰ ਵਿਰੁੱਧ ਕਹੀਆਂ ਇਹ ਗੱਲਾਂ

Teachers Protest Against Mann Government: ਕਾਲਜ ਯੂਨਿਟ ਦੀ ਪ੍ਰਧਾਨ ਅਤੇ ਪੀ.ਸੀ.ਸੀ.ਟੀ.ਯੂ. ਮਹਿਲਾ ਵਿੰਗ ਦੀ ਪ੍ਰਧਾਨ ਡਾ. ਸੀਮਾ ਜੇਤਲੀ ਨੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਪਹਿਲਾਂ ਹੀ 7ਵਾਂ ਪੇ ਕਮੀਸ਼ਨ ਭਾਰਤ ਦੇ ਸਾਰੇ ਰਾਜਾਂ 'ਚੋਂ ਸਭ ਅਖੀਰ 'ਚ ਘੋੋਸ਼ਿਤ ਕੀਤਾ ਗਿਆ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ

ਅੰਮ੍ਰਿਤਸਰ: Teachers di sevemukti age da virodh: ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਦੇ ਯੂਨਿਟ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਜ਼ ਘੱਟ ਕਰਕੇ 58 ਸਾਲ ਕਰਨ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲਜ ਯੂਨਿਟ ਦੀ ਪ੍ਰਧਾਨ ਅਤੇ ਪੀ.ਸੀ.ਸੀ.ਟੀ.ਯੂ. ਮਹਿਲਾ ਵਿੰਗ ਦੀ ਪ੍ਰਧਾਨ ਡਾ. ਸੀਮਾ ਜੇਤਲੀ ਨੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਪਹਿਲਾਂ ਹੀ 7ਵਾਂ ਪੇ ਕਮੀਸ਼ਨ ਭਾਰਤ ਦੇ ਸਾਰੇ ਰਾਜਾਂ 'ਚੋਂ ਸਭ ਅਖੀਰ 'ਚ ਘੋੋਸ਼ਿਤ ਕੀਤਾ ਗਿਆ।

ਉਨ੍ਹਾਂ ਕਿਹਾ ਇਸ ਨੋਟੀਫੀਕੇਸ਼ਨ ਦੇ ਅਧਾਰ 'ਤੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਨੂੰ 7ਵਾਂ ਪੇ ਸਕੇਲ ਤਾਂ ਅੱਜ ਤੱਕ ਨਸੀਬ ਨਹੀਂ ਹੋਇਆ ਪਰ ਨੋਟੀਫੀਕੇਸ਼ਨ ਦੇ ਕਾਰਨ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ 60 ਸਾਲ ਦੀ ਬਜਾਏ 58 ਸਾਲ ਕਰ ਦਿੱਤੀ ਗਈ, ਜਿਸ ਨਾਲ ਅਧਿਆਪਕਾਂ 'ਚ ਭਾਰੀ ਰੋਸ ਅਤੇ ਗੁੱਸਾ ਹੈ।

ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਯੂਨਿਟ ਦੀ ਸਚਿਵ ਡਾ. ਅੰਜਨਾ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਸਬਰ ਦੀ ਪਰੀਖਿਆ ਨਾ ਲਏ। ਜੇ ਸਰਕਾਰ ਅਜੇ ਵੀ ਨਾਂ ਜਾਗੀ ਤਾਂ ਅਧਿਆਪਕ ਅਨਿਸ਼ਚਿਤ ਕਾਲ ਲਈ ਹੜਤਾਲ 'ਤੇ ਜਾ ਕੇ ਸਰਕਾਰ ਵਿਰੁੱਧ ਜਨਤਾ ਨੂੰ ਜਾਗਰੂਕ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨੋਟੀਫੀਕੇਸ਼ਨ ਨਾਲ ਅਧਿਆਪਕਾਂ 'ਚ ਬਹੁਤ ਹੀ ਜ਼ਿਆਦਾ ਰੋਸ ਹੈ ਅਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਿਉਂਕਿ ਕਈ ਪਰਿਵਾਰਾਂ 'ਚ ਕਮਾਈ ਦਾ ਇੱਕ ਮਾਤਰ ਸਾਧਨ ਅਤੇ ਵਿਅਕਤੀ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਹਨੇਰੇ 'ਚ ਦਿਖਾਈ ਦੇ ਰਿਹਾ ਹੈ। ਇਹ ਨਾਂ ਹੋਵੇ ਕਿ ਨਿਰਾਸ਼ਾ 'ਚ ਕੋਈ ਘਟਨਾ ਘੱਟ ਜਾਏ।

Published by:Krishan Sharma
First published:

Tags: Amritsar, Bhagwant Mann, Protest, Punjab government, Retirement, Teachers