Home /amritsar /

ਡੀ.ਸੀ. ਰਿਹਾਇਸ਼ ਵਿਖੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ, ਵੇਖੋ ਵੀਡੀਓ

ਡੀ.ਸੀ. ਰਿਹਾਇਸ਼ ਵਿਖੇ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ, ਵੇਖੋ ਵੀਡੀਓ

DC

DC ਰਿਹਾਇਸ਼ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਤੀਆਂ ਦਾ ਤਿਉਹਾਰ ਸਾਡਾ ਪੰਜਾਬੀ ਵਿਰਸਾ ਹੈ ਅਤੇ ਬੜੇ ਚਾਅ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਪਰ ਇਸ ਵਿਰਸੇ ਨੂੰ ਲੋਕ ਭੁਲਦੇ ਜਾ ਰਹੇ ਹਨ। ਇਨਾਂ ਦਿਨਾਂ ਵਿੱਚ ਲੜਕੀਆਂ ਪੀਂਘਾਂ ਝੂੱਟਦੀਆਂ ਅਤੇ ਕਿੱਕਲੀ ਪਾਉਂਦੀਆਂ ਹਨ। ਨਵੇਂ ਕਪੜੇ ਅਤੇ ਰੰਗ-ਬਰੰਗੀਆਂ ਚੂੜੀਆਂ ਪਾ ਕੇ ਤੀਆਂ ਦਾ ਇਹ ਤਿਉਹਾਰ ਨਵ ਵਿਆਹੀਆਂ ਕੁੜੀਆਂ ਰੱਲ ਮਿਲ ਕੇ ਸਾਉਣ ?

ਹੋਰ ਪੜ੍ਹੋ ...
  • Share this:
    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਤੀਆਂ ਦਾ ਤਿਉਹਾਰ ਸਾਡਾ ਪੰਜਾਬੀ ਵਿਰਸਾ ਹੈ ਅਤੇ ਬੜੇ ਚਾਅ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਪਰ ਇਸ ਵਿਰਸੇ ਨੂੰ ਲੋਕ ਭੁਲਦੇ ਜਾ ਰਹੇ ਹਨ। ਇਨਾਂ ਦਿਨਾਂ ਵਿੱਚ ਲੜਕੀਆਂ ਪੀਂਘਾਂ ਝੂਟਦੀਆਂ ਅਤੇ ਕਿੱਕਲੀ ਪਾਉਂਦੀਆਂ ਹਨ। ਨਵੇਂ ਕਪੜੇ ਅਤੇ ਰੰਗ-ਬਰੰਗੀਆਂ ਚੂੜੀਆਂ ਪਾ ਕੇ ਤੀਆਂ ਦਾ ਇਹ ਤਿਉਹਾਰ ਨਵ-ਵਿਆਹੀਆਂ ਕੁੜੀਆਂ ਰਲ-ਮਿਲ ਕੇ ਸਾਉਣ ਦੇ ਮਹੀਨੇ ਆਪਣੇ ਪੇਕੇ ਆ ਕੇ ਮਨਾਉਂਦੀਆਂ ਹਨ। ਇਸ ਸਬੰਧ ਵਿਚ ਡੀ.ਸੀ. ਰਿਹਾਇਸ਼ ਵਿਖੇ ਤੀਆਂ ਦਾ ਤਿਉਹਾਰ ਬਹੁਤ ਚਾਵਾਂ ਨਾਲ ਬੋਲੀਆਂ ਅਤੇ ਗਿੱਧਾ ਪਾ ਕੇ ਅਤੇ ਖੀਰ ਪੂੜੇ ਖਾ ਕੇ ਮਨਾਇਆ ਗਿਆ। ਬਾਅਦ ਵਿੱਚ ਇਹ ਤਿਉਹਾਰ ਆਜ਼ਾਦੀ ਦੇ ਜਸ਼ਨਾਂ ਵਿੱਚ ਬਦਲ ਗਿਆ।

    ਇਸ ਸਬੰਧ ਵਿੱਚ ਗੁਰਪ੍ਰੀਤ ਕੌਰ ਸੂਦਨ ਧਰਮਪਤਨੀ ਡੀ.ਸੀ ਅੰਮ੍ਰਿਤਸਰ ਨੇ ਦੱਸਿਆ ਇਹ ਤੀਆਂ ਦਾ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਜੋ ਪੰਜਾਬੀ ਵਿਰਸੇ ਨੂੰ ਭੁਲਦੇ ਜਾ ਰਹੇ ਹਨ ਨੂੰ ਪੰਜਾਬੀ ਵਿਰਸੇ ਨਾਲ ਜੋੜਨਾ ਹੈ ਅਤੇ ਅਸੀਂ ਸਾਰੇ 75ਵੀਂ ਆਜ਼ਾਦੀ ਦੇ ਵਰ੍ਹੇਗੰਢ ਮਨਾ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਸ ਜਸ਼ਨਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸੇ ਕਰਕੇ ਤੀਜ ਤਿਉਹਾਰ ਦੇ ਮੌਕੇ 'ਤੇ ਤਿਰੰਗੇ ਦਿੱਤੇ ਗਏ ਤਾਂ ਜੋ ਅਸੀਂ ਸਾਰੇ ਆਪਣੇ ਆਪਣੇ ਘਰਾਂ ਉਤੇ 13 ਤੋਂ 15 ਅਗਸਤ ਤੱਕ ਲਗਾ ਕੇ ਆਜ਼ਾਦੀ ਦਾ ਜਸ਼ਨ ਮਨਾਈਏ। ਇਹ ਆਜ਼ਾਦੀ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ ਅਤੇ ਇਸਨੂੰ ਹੋਰ ਖੂਬਸੂਰਤ ਬਣਾਈਏ।

    ਇਸ ਮੌਕੇ ਅਲਕਾ ਕਾਲੀਆ ਐਸ.ਡੀ.ਐਮ. ਬਾਬਾ ਬਕਾਲਾ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ ਅਤੇ ਆਦਿ ਮੁੱਖ ਗੈਸਟ ਹਾਜ਼ਰ ਸਨ।
    Published by:Krishan Sharma
    First published:

    Tags: Amritsar, Festival, Sawan, Teej

    ਅਗਲੀ ਖਬਰ