Home /amritsar /

ਅੰਮ੍ਰਿਤਸਰ ਤੋਂ ਚਿੱਤਰਕਾਰ ਨੇ 7 ਫੁੱਟ ਉੱਚੀ ਪੇਂਟਿੰਗ ਬਣਾ ਮਹਾਰਾਣੀ ਐਲਿਜ਼ਾਬੈਥ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ ਤੋਂ ਚਿੱਤਰਕਾਰ ਨੇ 7 ਫੁੱਟ ਉੱਚੀ ਪੇਂਟਿੰਗ ਬਣਾ ਮਹਾਰਾਣੀ ਐਲਿਜ਼ਾਬੈਥ ਨੂੰ ਦਿੱਤੀ ਸ਼ਰਧਾਂਜਲੀ

ਚਿੱਤਰਕਾਰ

ਚਿੱਤਰਕਾਰ ਨੇ 7 ਫੁੱਟ ਉੱਚੀ ਪੇਂਟਿੰਗ ਬਣਾ ਮਹਾਰਾਣੀ ਐਲਿਜ਼ਾਬੈਥ ਨੂੰ ਦਿੱਤੀ ਸ਼ਰਧਾਂਜਲੀ

ਉੱਥੇ ਹੀ ਅੰਮ੍ਰਿਤਸਰ ਤੋਂ ਚਿੱਤਰਕਾਰ ਡਾ.ਜਗਜੋਤ ਸਿੰਘ ਨੇ ਮਹਾਰਾਣੀ ਦੀ 7 ਫੁੱਟ ਉੱਚੀ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਕਲਾ ਦੇ ਰਾਹੀਂ ਮਹਾਰਾਣੀ ਨੂੰ ਸ਼ਰਧਾਂਜਲੀ ਦਿੰਦਾ ਹਾਂ । ਇਸ ਵਿਸ਼ਾਲ ਪੇਂਟਿੰਗ ਨੂੰ ਤਿਆਰ ਕਰਨ ਦੇ ਲਈ ਡਾ.ਜਗਜੋਤ ਸਿੰਘ ਨੂੰ ਲਗਭਗ 1 ਹਫ਼ਤੇ ਦਾ ਸਮਾਂ ਲੱਗਾ ।

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ । ਹਾਲਾਂਕਿ ਚੰਦ ਮਿੰਟਾਂ ਸਕਿੰਟਾਂ ਵਿੱਚ ਹੀ ਇਹ ਖ਼ਬਰ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਬ੍ਰਿਟੇਨ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਸੀ । ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 1997 ਵਿੱਚ ਭਾਰਤ ਵੀ ਆਏ ਸਨ। ਰਾਣੀ ਐਲਿਜ਼ਾਬੈਥ ਨੇ ਤਕਰੀਬਨ 70 ਸਾਲਾਂ ਤੋਂ ਵੀ ਵੱਧ ਬ੍ਰਿਟੇਨ 'ਤੇ ਰਾਜ ਕੀਤਾ ਹੈ ।

    ਇਹ ਨਹੀਂ ਕਿ ਮਹਾਰਾਣੀ ਐਲਿਜ਼ਾਬੈਥ ਦੇ ਚਾਹੁਣ ਵਾਲੇ ਸਿਰਫ਼ ਬ੍ਰਿਟੇਨ ਵਿੱਚ ਵੱਸਦੇ ਸਨ ਜਦ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ, ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਕਾਫ਼ੀ ਗੂੜ੍ਹੇ ਸਦਮੇ ਵਿੱਚ ਹਨ ।

    ਉੱਥੇ ਹੀ ਅੰਮ੍ਰਿਤਸਰ ਤੋਂ ਚਿੱਤਰਕਾਰ ਡਾ.ਜਗਜੋਤ ਸਿੰਘ ਨੇ ਮਹਾਰਾਣੀ ਦੀ 7 ਫੁੱਟ ਉੱਚੀ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਕਲਾ ਦੇ ਰਾਹੀਂ ਮਹਾਰਾਣੀ ਨੂੰ ਸ਼ਰਧਾਂਜਲੀ ਦਿੰਦਾ ਹਾਂ । ਇਸ ਵਿਸ਼ਾਲ ਪੇਂਟਿੰਗ ਨੂੰ ਤਿਆਰ ਕਰਨ ਦੇ ਲਈ ਡਾ.ਜਗਜੋਤ ਸਿੰਘ ਨੂੰ ਲਗਭਗ 1 ਹਫ਼ਤੇ ਦਾ ਸਮਾਂ ਲੱਗਾ ।

    Published by:Tanya Chaudhary
    First published:

    Tags: Amritsar, Artist, Queen Elizabeth II