Home /amritsar /

ਤੇਜਧਾਰ ਹਥਿਆਰਾਂ ਦੇ ਦਮ 'ਤੇ ਕੀਤੀ ਵੱਡੀ ਵਾਰਦਾਤ, ਦੇਖੋ ਦਿਨ ਦਿਹਾੜੇ ਘਰ ਦੇ ਅੰਦਰ ਕੀ ਵਾਪਰਿਆ ?

ਤੇਜਧਾਰ ਹਥਿਆਰਾਂ ਦੇ ਦਮ 'ਤੇ ਕੀਤੀ ਵੱਡੀ ਵਾਰਦਾਤ, ਦੇਖੋ ਦਿਨ ਦਿਹਾੜੇ ਘਰ ਦੇ ਅੰਦਰ ਕੀ ਵਾਪਰਿਆ ?

X
ਪੀੜਿਤਾਂ

ਪੀੜਿਤਾਂ ਨੇ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸੀ ਅਤੇ ਦੋ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦਾਖਿਲ ਹੋਏ ਅਤੇ ਉਹਨਾਂ ਕੋਲੋ ਪੈਸੇ , ਗਹਿਣੇ ਆਦਿ ਦੀ ਮੰਗ ਕਰਨ ਲੱਗ ਗਏ, ਬਾਅਦ ਵਿੱਚ ਓਹਨਾ ਨੇ ਸਾਨੂੰ ਕਮਰੇ ਵਿੱਚ ਬੰਦ ਕਰ ਘਰ ਵਿੱਚ ਪਈ ਕਰੀਬ 1.80 ਲੱਖ ਰੁਪਏ ਦੀ ਨਕਦੀ ਅਤੇ ਕਰੀਬ 7 ਤੋਲੇ ਸੋਨਾ ਲੈਕੇ ਫ਼ਰਾਰ ਹੋ

ਹੋਰ ਪੜ੍ਹੋ ...
  • Local18
  • Last Updated :
  • Share this:

ਅਮਿਤ ਸ਼ਰਮਾ

ਅੰਮ੍ਰਿਤਸਰ : ਦੇ ਸ਼ਹਿਰ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਮੰਗਲਵਾਰ ਦੇਰ ਸ਼ਾਮ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਇੱਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ਦੇ ਗਹਿਣੇ ਖੋਹ ਕੇ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤਾਂ ਨੇ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸੀ ਅਤੇ ਦੋ ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦਾਖਿਲ ਹੋਏ ਅਤੇ ਉਹਨਾਂ ਕੋਲੋ ਪੈਸੇ , ਗਹਿਣੇ ਆਦਿ ਦੀ ਮੰਗ ਕਰਨ ਲੱਗ ਗਏ, ਬਾਅਦ ਵਿੱਚ ਓਹਨਾ ਨੇ ਸਾਨੂੰ ਕਮਰੇ ਵਿੱਚ ਬੰਦ ਕਰ ਘਰ ਵਿੱਚ ਪਈ ਕਰੀਬ 1.80 ਲੱਖ ਰੁਪਏ ਦੀ ਨਕਦੀ ਅਤੇ ਕਰੀਬ 7 ਤੋਲੇ ਸੋਨਾ ਲੈਕੇ ਫ਼ਰਾਰ ਹੋ ਗਏ।

ਪੀੜਤ ਪਰਿਵਾਰ ਨੇ ਦੇ ਪੁਲਿਸ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਉਕਤ ਲੁਟੇਰਿਆਂ ਨੂੰ ਪਹਿਚਾਣ ਉਹਨਾਂ ਨੂੰ ਇਨਸਾਫ ਦਵਾਇਆ ਜਾਏ। ਇਸ ਮੌਕੇ ਘਟਨਾ ਦਾ ਜਾਇਜਾ ਲੈਣ ਪਹੁੰਚੇ ਡੀ.ਐਸ.ਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪਰਿਵਾਰ ਦੀ ਨਕਦੀ ਅਤੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ। ਓਹਨਾ ਦੱਸਿਆ ਕਿ ਉਹ ਮੌਕੇ ਉੱਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਏਗਾ।

Published by:Sarbjot Kaur
First published:

Tags: Ajnala News, Amritsar news, CCTV, Robbed