Home /amritsar /

28 ਸਤੰਬਰ ਨੂੰ ਜ਼ਿਲ੍ਹੇ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

28 ਸਤੰਬਰ ਨੂੰ ਜ਼ਿਲ੍ਹੇ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

28 ਸਤੰਬਰ ਨੂੰ ਜ਼ਿਲ੍ਹੇ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

28 ਸਤੰਬਰ ਨੂੰ ਜ਼ਿਲ੍ਹੇ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

ਸ਼ਹੀਦ ਏ ਆਜ਼ਮ ਸ. ਭਗਤ ਸਿਘ ਦਾ 125ਵਾਂ ਜਨਮ ਦਿਹਾੜਾ ਜ਼ਿਲ੍ਹੇ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਇਸ ਸਬੰਧੀ ਸਮਾਗਮ ਕਰਵਾ ਕੇ ਸ਼ਹੀਦਾਂ ਦਾ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।

 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਸ਼ਹੀਦ ਏ ਆਜ਼ਮ ਸ. ਭਗਤ ਸਿਘ ਦਾ 125ਵਾਂ ਜਨਮ ਦਿਹਾੜਾ ਜ਼ਿਲ੍ਹੇ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਇਸ ਸਬੰਧੀ ਸਮਾਗਮ ਕਰਵਾ ਕੇ ਸ਼ਹੀਦਾਂ ਦਾ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਕੀਤੀ ਮੀਟਿੰਗ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਸ਼ਹੀਦ ਦੇ ਪਿੰਡ ਖਟਕੜ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ, ਪਰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਸਮਾਗਮ ਕਰਵਾਂਗੇ।

  ਉਨ੍ਹਾ ਨੇ ਕਿਹਾ ਕਿ ਇਸ ਮੌਕੇ ਸਕੂਲਾਂ ਵਿੱਚ ਸ਼ਹੀਦਾਂ ਦੇ ਜੀਵਨ ਉੱਤੇ ਨਾਟਕ, ਭਾਸ਼ਣ ਅਤੇ ਲੇਖ ਦੇ ਮੁਕਾਬਲੇ ਕਰਵਾਏ ਜਾਣ, ਤਾਂ ਜੋ ਬੱਚਿਆਂ ਵਿੱਚ ਸ਼ਹੀਦਾਂ ਦੇ ਸੁਪਨੇ ਸੱਚ ਕਰਨ ਦਾ ਜਜ਼ਬਾ ਪੈਦਾ ਹੋਵੇ। ਉਨ੍ਹਾਂ ਨੇ ਐਸ ਡੀ ਐਮ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਕਿ ਉਹ 28 ਸਤੰਬਰ ਨੂੰ ਸ਼ਾਮ 7 ਵਜੇ ਸ਼ਹਿਰ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੈਂਡਲ ਮਾਰਚ ਕੱਢਣ।

  ਉਨਾਂ ਨੇ ਮੀਟਿੰਗ ਵਿੱਚ ਹਾਜ਼ਰ ਪੰਚਾਇਤ ਅਧਿਕਾਰੀਆਂ ਅਤੇ ਈ ਓਜ਼ ਨੂੰ ਕਿਹਾ ਕਿ ਉਹ ਸ਼ਹਿਰਾਂ ਦੇ ਹਰੇਕ ਵਾਰਡ ਵਿੱਚ ਅਤੇ ਹਰੇਕ ਪਿੰਡ ਵਿਚ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਨ। ਇਸ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਢੁਕਵੀਆਂ ਥਾਵਾਂ ਉੱਤੇ ਸ਼ਹੀਦਾਂ ਦੇ ਫਲਸਫੇ ਵਿੱਚੋਂ ਪੰਕਤੀਆਂ ਲੈ ਕੇ ਕੰਧਾਂ ਉੱਤੇ ਲਿਖਵਾਈਆਂ ਜਾਣ, ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਦੇਸ਼ ਪ੍ਰੇਮ ਦੀ ਗੁੜਤੀ ਦੇ ਸਕਦੀਆਂ ਹੋਣ। ਵਧੀਕ ਡਿਪਟੀ ਕਮਿਸ਼ਨਰ ਨੇ ਖੇਡ ਵਿਭਾਗ ਨੂੰ ਇਸ ਦਿਨ ਸ਼ਹੀਦਾਂ ਨੂੰ ਸਮਰਪਿਤ ਵੱਖ-ਵੱਖ ਖੇਡਾਂ ਦੇ ਮੈਚ ਕਰਵਾਉਣ ਦੀ ਹਦਾਇਤ ਵੀ ਕੀਤੀ। ਉਨਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਇੰਨਾ ਦਿਨਾਂ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਖੂਨ ਦਾਨ ਕੈਂਪ, ਮੈਡੀਕਲ ਕੈਂਪ ਆਦਿ ਲਗਾਉਣ। ਉਨਾਂ ਇਹ ਵੀ ਹਦਾਇਤ ਕੀਤੀ ਕਿ ਸਾਰੀਆਂ ਥਾਵਾਂ ਉੱਤੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਜ਼ਾਦੀ ਲਈ ਕੁਰਾਬਨੀ ਕਰਨ ਵਾਲੇ ਦੇਸ਼ ਭਗਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਮਹਿਮਾਨ ਵੱਜੋਂ ਬਲਾਉਣ।

  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪਣੇ ਘਰਾਂ ਉਤੇ ਦੀਵਾਲੀ ਦੀ ਤਰਾਂ ਦੀਪਮਾਲਾ ਕਰਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਸਾਹ ਲੈ ਰਹੇ ਹਾਂ ਅਤੇ ਉਨਾਂ ਦੇ ਲਏ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।

  Published by:Drishti Gupta
  First published:

  Tags: Amritsar, Bhagat singh, Birthday, Punjab