ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬੀ ਸਿਨਮੇ 'ਚ ਲਗਾਤਾਰ ਹੀ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਹੁਣ ਪਾਲੀਵੁੱਡ ਫ਼ਿਲਮਾਂ ਵੀ ਬਾਲੀਵੁੱਡ ਜਾਂ ਹਾਲੀਵੁੱਡ ਦੀਆਂ ਫਿਲਮਾਂ ਨੂੰ ਮਾਤ ਦੇ ਰਹੀਆਂ ਹਨ। ਹਾਲੀਵੁੱਡ ਸਟਾਇਲ ਬਣੀ ਸਨੋਮੇਨ ਫਿਲਮ ਦੀ ਸਟਾਰਕਾਸਟ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਪ੍ਰੋਡਿਊਸਰ ਅਮਨ ਖਟਕਰ ਅਤੇ ਫ਼ਿਲਮ ਦੇ ਅਦਾਕਾਰ ਅਰਸ਼ੀ ਖਟਕਰ ਨੇ ਕਿਹਾ ਕਿ ਇਸ ਨੂੰ ਮੈਂ ਫਿਲਮ ਬਾਕੀ ਪੰਜਾਬੀ ਫ਼ਿਲਮਾਂ ਨਾਲੋਂ ਕੁਝ ਹਟ ਕੇ ਹੈ ਅਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨੀ ਬਾਰੇ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿਸ ਤਰੀਕੇ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਉਨ੍ਹਾਂ ਨੂੰ ਦੱਸਿਆ ਕਿ ਇਸ ਫਿਲਮ ਵਿੱਚ ਜੈਜੀ ਬੀ, ਨੀਰੂ ਬਾਜਵਾ ਅਤੇ ਰਣਬੀਰ ਰਾਣਾ ਆਦਿ ਕਲਾਕਾਰ ਵੀ ਦੇਖਣ ਨੂੰ ਮਿਲਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Pollywood, Punjab, Punjabi Films