ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸਿਆਲ ਦੀ ਰੁੱਤ 'ਚ ਲੋਕ ਅਕਸਰ ਹੀ ਗੱਚਕ ਰਿਉੜੀਆਂ ਅਤੇ ਮੂੰਗਫਲੀਆਂ ਖਾਣਾ ਪਸੰਦ ਕਰਦੇ ਹਨ। ਤੁਹਾਨੂੰ ਰੂਬਰੂ ਕਰਵਾਉਣੇ ਹਾਂ ਉਸ ਕੜਕ ਗੱਚਕ ਦੇ ਸੁਆਦ ਨਾਲ ਜਿਸ ਨੂੰ ਕਿ ਖਾਸ ਕਰਕੇ ਸਰਦੀਆਂ ਦੇ ਵਿੱਚ ਹਰ ਕੋਈ ਖਾਣਾ ਪਸੰਦ ਕਰਦਾ ਹੈ। ਗੱਲਬਾਤ ਕਰਦਿਆਂ ਵਿਕਰੇਤਾ ਰਾਜ ਨੇ ਦੱਸਿਆ ਕਿ ਮਹਿੰਗਾਈ ਦੇ ਨਾਲ ਕੰਮਕਾਜ 'ਤੇ ਕਾਫੀ ਅਸਰ ਪਿਆ ਹੈ।
ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ-ਨਾਲ ਲੋਕਾਂ ਦੀ ਡਿਮਾਂਡ ਵੀ ਬਦਲਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਇਨ੍ਹਾਂ ਸਭ ਚੀਜ਼ਾਂ ਦਾ ਸ਼ੌਂਕ ਨਹੀਂ ਰਿਹਾ। ਉਨ੍ਹਾਂ ਕਿਹਾ ਜਿੱਥੇ ਕਿ ਕਿਲ੍ਹਾ ਭੰਗੀਆਂ ਬਾਜ਼ਾਰ ਦੁਕਾਨਾਂ ਨਾਲ ਸਜਿਆ ਹੁੰਦਾ ਸੀ ਪਰ ਹੁਣ ਉਹ ਰੌਣਕਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਅਗਾਮੀ ਆਪਣੀ ਆਉਣ ਵਾਲੀ ਪੀੜ੍ਹੀਆਂ ਦਾ ਸਮਾਂ ਇਸ ਕੰਮ ਵਿੱਚ ਨਹੀਂ ਦੇਖਦੇ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।