Home /amritsar /

ਚੂਰ ਚੂਰ ਹੋਏ ਇਸ ਪਰਿਵਾਰ ਦੇ ਸੁਪਨੇ, ਅੱਗ ਦੀ ਭੇਟ ਚੜ੍ਹਿਆ ਮਕਾਨ 

ਚੂਰ ਚੂਰ ਹੋਏ ਇਸ ਪਰਿਵਾਰ ਦੇ ਸੁਪਨੇ, ਅੱਗ ਦੀ ਭੇਟ ਚੜ੍ਹਿਆ ਮਕਾਨ 

X
ਚੂਰ

ਚੂਰ ਚੂਰ ਹੋਏ ਇਸ ਪਰਿਵਾਰ ਦੇ ਸੁਪਨੇ ਅੱਗ ਦੀ ਭੇਟ ਚੜ੍ਹਿਆ ਮਕਾਨ 

ਅੰਮ੍ਰਿਤਸਰ ਦੇ ਨਵਾਂ ਕੋਟ ਇਲਾਕੇ ਵਿਖੇ ਇੱਕ ਦਰਦਨਾਕ ਹਾਦਸੇ ਨੇ ਇਸ ਪਰਿਵਾਰ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ ।ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਭਿਆਨਕ ਅੱਗ ਨੇ ਆਪਣੇ ਪ੍ਰਕੋਪ ਦੇ ਨਾਲ ਮਕਾਨ ਦੀ ਛੱਤ ਸਮੇਤ ਹਰ ਚੀਜ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ ।

  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ-  ਘਰ ਇੱਕ ਅਜਿਹੀ ਥਾਂ ਹੁੰਦੀ ਹੈ ਜਿਸਨੂੰ ਕਿ ਇੱਕ ਵਿਅਕਤੀ ਆਪਣੀ ਮਿਹਨਤ ਦੀ ਕਮਾਈ ਨਾਲ ਤਿਆਰ ਕਰਦਾ ਹੈ ਅਤੇ ਸ਼ਾਨੋ-ਸ਼ੌਕਤ ਦੇ ਨਾਲ ਉਸ ਵਿੱਚ ਆਪਣਾ ਜੀਵਨ ਬਿਤਾਉਂਦਾ ਹੈ।  ਅੰਮ੍ਰਿਤਸਰ ਦੇ ਨਵਾਂ ਕੋਟ ਇਲਾਕੇ ਵਿਖੇ ਇੱਕ ਦਰਦਨਾਕ ਹਾਦਸੇ ਨੇ ਇਸ ਪਰਿਵਾਰ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ । ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੇ ਭਿਆਨਕ ਅੱਗ ਨੇ ਆਪਣੇ ਪ੍ਰਕੋਪ ਦੇ ਨਾਲ ਮਕਾਨ ਦੀ ਛੱਤ ਸਮੇਤ ਹਰ ਚੀਜ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਨਵਾ ਕੋਟ ਵਿਖੇ ਸਥਿਤ ਮਕਾਨ ਦੀਆਂ ਜਿੱਥੇ ਕਿ ਸਵੇਰੇ ਤਕਰੀਬਨ 8:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸਨੇ ਕਿ ਮਕਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ । ਮੌਕੇ 'ਤੇ ਦਮਕਲ ਵਿਭਾਗ ਦੀਆਂ ਦੋ ਗੱਡੀਆਂ ਨੇ ਕੜੀ ਮਸ਼ੱਕਤ ਨਾਲ ਅੱਗ ਨੂੰ ਕਾਬੂ ਕੀਤਾ ।

    ਗਰੀਬ ਪਰਿਵਾਰ ਦੇ ਹੋਏ ਭਾਰੀ ਨੁਕਸਾਨ ਨੂੰ ਵੇਖਦੇ ਹੋਏ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ।

    First published: