ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ । ਇਸ ਦੌਰਾਨ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆਂ ਭਰ ਵਿੱਚ ਕਿਤੇ ਹੋਰ ਨਹੀਂ। ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੰਗੂਰ ਬਣੇ ਹਨ।
ਅੰਮ੍ਰਿਤਸਰ ਵਿੱਚ ਲੱਗਣ ਵਾਲੇ ਇਸ ਸਾਲਾਨਾ ਮੇਲੇ 'ਚ ਕਈ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੰਗੂਰ ਬਣਾਉਂਦੇ ਹਨ ਅਤੇ ਆਪਣੀ ਸੁਖ਼ਨਾਂ ਨੂੰ ਪੂਰਾ ਕਰਦੇ ਹਨ।
ਢੋਲ ਦੀ ਤਾਪ 'ਤੇ ਨੱਚਦੇ ਹੋਏ ਲੰਗੂਰ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ । ਇਸ ਮੰਦਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦਾ ਅਲੱਗ ਹੀ ਨਜ਼ਾਰਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।