ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸਿਨੇਮਾ ਘਰ, ਜਿਸ ਨੂੰ ਕਿ ਅਜੌਕੇ ਸਮੇਂ ਦੀ ਪੀੜ੍ਹੀ ਸਿਰਫ਼ ਮਾਲਾਂ ਦੇ ਕਾਰਨ ਹੀ ਜਾਣਦੀ ਹੈ, ਪਰ ਪੁਰਾਤਨ ਸਮੇਂ ਦੇ ਵਿੱਚ ਇੱਕ ਅਜਿਹਾ ਦੌਰ ਸੀ ਜਿਸ ਵੇਲੇ ਲੋਕ ਸਿਰਫ ਸਿਨੇਮਾ ਘਰਾਂ ਵਿੱਚ ਜਾ ਕੇ ਲੰਬੀਆਂ ਲੰਬੀਆਂ ਕਤਾਰਾਂ ਵਿਚ ਇੰਤਜ਼ਾਰ ਕਰਕੇ ਆਪਣੀਆਂ ਪਸੰਦੀਦਾ ਫਿਲਮਾਂ ਦੇਖਦੇ ਸਨ। ਪਰ ਬਦਲਦੇ ਸਮੇਂ ਨੇ ਪੁਰਾਤਨ ਸਿਨੇਮਾਂ ਘਰਾਂ ਨੂੰ ਅਜਿਹੀ ਮਾਰ ਮਾਰੀ ਕਿ ਹੁਣ ਇਹ ਇਮਾਰਤਾਂ ਸਿਰਫ ਅੰਤਿਮ ਸਾਹ ਲੈ ਰਹੀਆਂ ਹਨ।
ਮੌਜੂਦਾ ਸਮੇਂ ਵਿੱਚ ਲੋਕ ਸਿਰਫ਼ ਨਾਮੀ ਮਾਲਾਂ ਦੇ ਵਿੱਚ ਜਾਣਾ ਪਸੰਦ ਕਰਦੇ ਹਨ ਜਿਸ ਕਾਰਨ ਵੱਜੋਂ ਪੁਰਾਣੇ ਦਸ਼ਕ ਨੂੰ ਸਾਂਭੀ ਬੈਠੇ ਇਨ੍ਹਾਂ ਸਿਨੇਮਾ ਘਰਾਂ ਦੀਆਂ ਰੌਣਕਾਂ ਅਲੋਪ ਹੋ ਗਈਆਂ ਹਨ। ਉੱਥੇ ਹੀ ਇੰਦਰ ਪੈਲੇਸ ਸਿਨੇਮਾਘਰ ਦੇ ਮਾਲਕ ਇੰਦਰਮੋਹਨ ਅੱਗਰਵਾਲ ਨੇ ਦੱਸਿਆ ਕਿ ਉਹ ਵੀ ਇੱਕ ਦੌਰ ਸੀ ਜਦ ਇਨ੍ਹਾਂ ਸਿਨੇਮਾ ਘਰਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜ੍ਹ ਕੇ ਲੋਕ ਟਿਕਟਾਂ ਲੈਣ ਲਈ ਇੰਤਜ਼ਾਰ ਕਰਦੇ ਸਨ ਪਰ ਇੰਟਰਨੈਟ ਦੇ ਆਉਣ ਨਾਲ ਉਹ ਰੌਣਕਾਂ ਅਤੇ ਲੰਬੀਆਂ ਕਤਾਰਾਂ ਹੁਣ ਕਿਤੇ ਨਹੀਂ ਦਿਸਦੀਆਂ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਹਿਯੋਗ ਸਦਕਾ ਹੀ ਇਹ ਸਿਨੇਮਾ-ਘਰ ਮੁੜ ਸ਼ੁਰੂ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Cinema halls, Punjab, Punjabi Cinema