Home /amritsar /

ਪਰਵਾਸੀ ਪਰਿਵਾਰਾਂ ਲਈ ਮਸੀਹਾ ਬਣੀ ਰੈੱਡ ਕਰਾਸ ਸੁਸਾਇਟੀ 

ਪਰਵਾਸੀ ਪਰਿਵਾਰਾਂ ਲਈ ਮਸੀਹਾ ਬਣੀ ਰੈੱਡ ਕਰਾਸ ਸੁਸਾਇਟੀ 

X
ਪਰਵਾਸੀ

ਪਰਵਾਸੀ ਪਰਿਵਾਰਾਂ ਲਈ ਮਸੀਹਾ ਬਣੀ ਰੈੱਡ ਕਰਾਸ ਸੁਸਾਇਟੀ 

27 ਜਨਵਰੀ ਨੂੰ ਤੜਕ ਸਵੇਰ 3:30 ਵਜੇ ਅੰਮ੍ਰਿਤਸਰ ਦੇ ਮੋਹਕਮਪੁਰ ਇਲਾਕੇ ਵਿਖੇ ਬਣੀਆਂ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ । ਭਿਆਨਕ ਅੱਗ ਨੇ ਇੱਕ ਤੋਂ ਬਾਅਦ ਇੱਕ ਝੁੱਗੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਪਰਵਾਸੀ ਪਰਿਵਾਰਾਂ ਦਾ ਸਾਮਾਨ ਮਿੰਟਾਂ-ਸਕਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ।

ਹੋਰ ਪੜ੍ਹੋ ...
  • Share this:

ਨਿਤਿਸ਼ ਸਭਰਵਾਲ, ਅੰਮ੍ਰਿਤਸਰ

27 ਜਨਵਰੀ ਨੂੰ ਤੜਕ ਸਵੇਰ 3:30 ਵਜੇ ਅੰਮ੍ਰਿਤਸਰ ਦੇ ਮੋਹਕਮਪੁਰ ਇਲਾਕੇ ਵਿਖੇ ਬਣੀਆਂ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ । ਭਿਆਨਕ ਅੱਗ ਨੇ ਇੱਕ ਤੋਂ ਬਾਅਦ ਇੱਕ ਝੁੱਗੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਪਰਵਾਸੀ ਪਰਿਵਾਰਾਂ ਦਾ ਸਾਮਾਨ ਮਿੰਟਾਂ-ਸਕਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ । ਇਸ ਦੌਰਾਨ 9 ਝੁੱਗੀਆਂ ਵਿੱਚ ਰਹਿ ਰਹੇ 30 ਦੇ ਕਰੀਬ ਪਰਵਾਸੀਆਂ ਨੂੰ ਅੱਤ ਦੀ ਠੰਡ ਵਿੱਚ ਬੱਚਿਆਂ ਸਮੇਤ ਗਲੀਆਂ ਦੇ ਵਿੱਚ ਰਾਤਾਂ ਬਿਤਾਉਣ ਨੂੰ ਮਜ਼ਬੂਰ ਹੋਣਾ ਪਿਆ ।

ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਇਹਨਾਂ ਗਰੀਬ ਪਰਵਾਰਾਂ ਦੀ ਬਾਂਹ ਫੜੀ ਅਤੇ ਇਨ੍ਹਾਂ ਪਰਵਾਸੀ ਪਰਿਵਾਰਾਂ ਨੂੰ ਲੋੜਵੰਦ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਕਿ ਤਾਂ ਜੋ ਇਹ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਸਹੀ ਤਰ੍ਹਾਂ ਚਲਾ ਸਕਣ । ਰੈੱਡ ਕਰਾਸ ਅੰਮ੍ਰਿਤਸਰ ਤੋਂ ਸਕੱਤਰ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਹੁਕਮਾਂ ਤਹਿਤ ਇਹਨਾਂ ਲੋੜਵੰਦਾਂ ਨੂੰ ਤਰਪੈਲਾਂ, ਬਾਂਸ ਆਦਿ ਸਮੇਤ ਵੱਖ ਵੱਖ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਆਪਣੀਆਂ ਝੁੱਗੀਆਂ ਨੂੰ ਸਹੀ ਤਰ੍ਹਾਂ ਖੜਾ ਕਰ ਸਕਣ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ । ਇਸ ਤੋਂ ਇਲਾਵਾ ਕੰਬਲ ਅਤੇ ਗਰਮ ਕੱਪੜੇ ਵੀ ਪੀੜਤ ਪਰਿਵਾਰਾਂ ਨੂੰ ਵੰਡੇ ਗਏ ।

Published by:Ashish Sharma
First published:

Tags: Amritsar