Home /amritsar /

Amritsar: ਮੀਹ ਨੇ ਭਿਆਨਕ ਮੰਜ਼ਰ ਨੂੰ ਦਿੱਤਾ ਅੰਜ਼ਾਮ, ਚੰਦ ਘੰਟਿਆਂ 'ਚ ਗਾਇਬ ਹੋਈ ਸੜਕ

Amritsar: ਮੀਹ ਨੇ ਭਿਆਨਕ ਮੰਜ਼ਰ ਨੂੰ ਦਿੱਤਾ ਅੰਜ਼ਾਮ, ਚੰਦ ਘੰਟਿਆਂ 'ਚ ਗਾਇਬ ਹੋਈ ਸੜਕ

ਚੰਦ

ਚੰਦ ਘੰਟਿਆਂ ਦੇ ਮੀਂਹ ਨਾਲ ਸੜਕ ਹੋਈ ਗਾਇਬ

ਸ਼ਹਿਰ 'ਚ ਪਏ ਭਾਰੀ ਮੀਂਹ ਨੇ ਅੰਮ੍ਰਿਤਸਰ ਦੇ ਮਾਲ ਰੋਡ ਵਿਖੇ ਇੱਕ ਭਿਆਨਕ ਮੰਜ਼ਰ ਨੂੰ ਅੰਜ਼ਾਮ ਦਿੱਤਾ ਹੈ । ਚੰਦ ਘੰਟਿਆਂ ਦੇ ਮੀਂਹ ਦੇ ਨਾਲ ਮਾਲ ਰੋਡ ਵਿਖੇ ਹੋ ਰਹੇ ਨਿਰਮਾਣ ਦੇ ਕੰਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦਰਅਸਲ ਮੀਂਹ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਤਕਰੀਬਨ 50 ਫੁੱਟ ਤੋਂ ਵੱਡਾ ਖੱਡਾ ਬਣ ਗਿਆ ਹੈ ਜਿਸ ਕਾਰਨ ਨਾਲ ਲੱਗਦੀ ਸ?

ਹੋਰ ਪੜ੍ਹੋ ...
  • Share this:

    ਨਿਤਿਸ਼ ਸਭਰਵਾਲ

    ਅੰਮ੍ਰਿਤਸਰ: ਸ਼ਹਿਰ 'ਚ ਪਏ ਭਾਰੀ ਮੀਂਹ ਨੇ ਅੰਮ੍ਰਿਤਸਰ ਦੇ ਮਾਲ ਰੋਡ ਵਿਖੇ ਇੱਕ ਭਿਆਨਕ ਮੰਜ਼ਰ ਨੂੰ ਅੰਜ਼ਾਮ ਦਿੱਤਾ ਹੈ। ਚੰਦ ਘੰਟਿਆਂ ਦੇ ਮੀਂਹ ਦੇ ਨਾਲ ਮਾਲ ਰੋਡ ਵਿਖੇ ਹੋ ਰਹੇ ਨਿਰਮਾਣ ਦੇ ਕੰਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦਰਅਸਲ ਮੀਂਹ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਤਕਰੀਬਨ 50 ਫੁੱਟ ਤੋਂ ਵੱਡਾ ਖੱਡਾ ਬਣ ਗਿਆ ਹੈ ਜਿਸ ਕਾਰਨ ਨਾਲ ਲੱਗਦੀ ਸੜਕ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ।

    50% ਤੋਂ ਵੱਧ ਸੜਕ ਦਾ ਹਿੱਸਾ ਖੱਡੇ 'ਚ ਪਏ ਮਲਬੇ ਦੇ ਢੇਰ ਦਾ ਹਿੱਸਾ ਬਣ ਚੁੱਕਿਆ ਹੈ। ਮੰਜ਼ਰ ਕਾਫੀ ਭਿਆਨਕ ਸੀ ਪਰ ਮੁੱਖ ਗੱਲ ਇਹ ਹੈ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਹਾਦਸਾ ਮਾਲ ਰੋਡ ਦੇ ਪੋਰਸ਼ ਇਲਾਕੇ ਵਿੱਚ ਵਾਪਰਿਆ ਹੈ ਜਿਸ ਦੇ ਕਾਰਨ ਵਜੋਂ ਰਿਹਾਇਸ਼ੀ ਇਲਾਕੇ 'ਚ ਰਹਿ ਰਹੇ ਲੋਕਾਂ ਦੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਗਈ ਹੈ। ਇਸ ਪੂਰੇ ਮੰਜ਼ਰ ਨੂੰ ਲੈ ਕੇ ਅੰਮ੍ਰਿਤਸਰ ਦੇ ਪ੍ਰਸ਼ਾਸਨ 'ਤੇ ਕਈ ਸਵਾਲ ਉੱਠਦੇ ਹੋਏ ਵਿਖਾਈ ਦੇ ਰਹੇ ਹਨ।

    Published by:Rupinder Kaur Sabherwal
    First published:

    Tags: Amritsar, Punjab, Rain