Home /amritsar /

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ 

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ 

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ 

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ 

ਅਧਿਆਪਕ ਰਾਜਬੀਰ ਕੌਰ ਗਰੇਵਾਲ ਨੂੰ ਸਿੱਖਿਆ ਦੇ ਖੇਤਰ ’ਚ 15 ਸਾਲ ਦੇ ਤਜ਼ਰਬੇ ਅਤੇ ਸਮਾਜ ’ਚ ਸ਼ਲਾਘਾਯੋਗ ਸੇਵਾਵਾਂ ਬਦਲੇ ਅਧਿਆਪਕ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ ਦੁਆਰਾ ਸ੍ਰੇਸ਼ਟ ਅਧਿਆਪਕ ਵਜੋਂ ਅਤੇ ਤਜਰਬੇਕਾਰ, ਮਿਹਨਤੀ ਅਧਿਆਪਕ ਭਾਰਤੀ ਭਾਟੀਆ ਨੂੰ ‘ਸਹੋਦਿਆ ਸਕੂਲ ਕੰਪਲੈਕਸ ਅੰਮ੍ਰਿਤਸਰ’ ਦੁਆਰਾ ‘ਬੈਸਟ ਟੀਚਰ ਐਵਾਰਡ ਨਾਲ ਸਨਮਾਨਿ?

ਹੋਰ ਪੜ੍ਹੋ ...
 • Share this:

  ਨਿਤਿਸ਼ ਸਭਰਵਾਲ

  ਅੰਮ੍ਰਿਤਸਰ: ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਉੱਦਮੀ ਅਤੇ ਹਰਫ਼ਨਮੌਲਾ ਅਧਿਆਪਕ ਰਾਜਬੀਰ ਕੌਰ ਗਰੇਵਾਲ ਨੂੰ ਸਿੱਖਿਆ ਦੇ ਖੇਤਰ ’ਚ 15 ਸਾਲ ਦੇ ਤਜ਼ਰਬੇ ਅਤੇ ਸਮਾਜ ’ਚ ਸ਼ਲਾਘਾਯੋਗ ਸੇਵਾਵਾਂ ਬਦਲੇ ਅਧਿਆਪਕ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ ਦੁਆਰਾ ਸ੍ਰੇਸ਼ਟ ਅਧਿਆਪਕ ਵਜੋਂ ਅਤੇ ਤਜਰਬੇਕਾਰ, ਮਿਹਨਤੀ ਅਧਿਆਪਕ ਭਾਰਤੀ ਭਾਟੀਆ ਨੂੰ ‘ਸਹੋਦਿਆ ਸਕੂਲ ਕੰਪਲੈਕਸ ਅੰਮ੍ਰਿਤਸਰ’ ਦੁਆਰਾ ‘ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

  ਇਸ ਮੌਕੇ ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਨੇ ਅਧਿਆਪਕ ਰਾਜਬੀਰ ਕੌਰ ਅਤੇ ਭਾਰਤੀ ਭਾਟੀਆ ਦੀਆਂ ਪ੍ਰਾਪਤੀਆਂ ’ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇੱਕ ਸੂਝਵਾਨ ਅਧਿਆਪਕ ਉਮੀਦ ਨੂੰ ਉਤਸ਼ਾਹਿਤ ਕਰ ਸਕਦਾ ਹੈ, ਕਲਪਨਾ ਨੂੰ ਜਗਾ ਸਕਦਾ ਹੈ ਅਤੇ ਸਿੱਖਣ ਪ੍ਰਤੀ ਰੁਚੀ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਖ਼ੂਬੀਆਂ ਦੇ ਰਾਜਬੀਰ ਕੌਰ ਗਰੇਵਾਲ ਅਤੇ ਭਾਰਤੀ ਭਾਟੀਆ ਨੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ।

  ਇਸ ਮੌਕੇ ਉਨ੍ਹਾਂ ਨੇ ਰਾਜਬੀਰ ਕੌਰ ਦੀ ਉਲਬੱਧੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬਠਿੰਡਾ ਵਿਖੇ ‘ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ’ ਦੁਆਰਾ ਆਯੋਜਿਤ ਰਾਸ਼ਟਰੀ ਪੱਧਰ ਦੇ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ’ਚ ਰਾਜਬੀਰ ਕੌਰ ਗਰੇਵਾਲ ਨੂੰ ਪੰਜਾਬ ਦੇ ਉੱਚ-ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਇੰਸਟੀਚਿਊਟ ਦੇ ਚੇਅਰਮੈਨ ਗੁਰਮੀਤ ਧਾਲੀਵਾਲ ਦੁਆਰਾ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ‘ਬਰੇਵ ਸੋਲਜ਼ ਸੰਸਥਾ ’ਦੁਆਰਾ ਆਯੋਜਿਤ ਅਧਿਆਪਕ ਸਨਮਾਨ ਸਮਾਰੋਹ ਦੌਰਾਨ ਵੀ ਗਰੇਵਾਲ ਨੂੰ ‘ਬਰੇਵ ਸੋਲ’ ਅਤੇ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ’ਤੇ ਸਮਾਜ ਭਲਾਈ ਸੰਸਥਾ’ ਵੱਲੋਂ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

  ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਦੱਸਿਆ ਕਿ ਇਸ ਦੇ ਇਲਾਵਾ ਸਹੋਦਿਆਂ ਸਕੂਲ ਦੁਆਰਾ ਕੰਪਲੈਕਸ ਉਪਰੋਕਤ ਐਵਾਰਡ ਲਈ ਤਜ਼ਰਬੇਕਾਰ, ਹੋਣਹਾਰ ਅਧਿਆਪਕਾਂ ਦੀ ਚੋਣ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਅਧਿਆਪਨ ਅਤੇ ਕਲਾਤਮਿਕ ਗਤੀਵਿਧੀਆਂ ਦੇ ਖੇਤਰ ’ਚ ਅਹਿਮ ਯੋਗਦਾਨ ਦਿੱਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਭਾਰਤੀ ਭਾਟੀਆ ਜੋ ਕਿ ਪਿੱਛਲੇ 12 ਸਾਲ ਤੋਂ ਸਕੂਲ ਵਿਖੇ ਬਤੌਰ ਮੈਥਸ ਟੀਚਰ ਸੇਵਾ ਨਿਭਾ ਰਹੇ ਹਨ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵੀਆਂ ਗਣਿਤਕ ਕਾਢਾਂ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਭਾਟੀਆ ਨੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਸੀ. ਬੀ. ਐਸ. ਈ., ਈ. ਐਮ. ਆਰ. ਐਸ. ਦੇ ਸਹਿਯੋਗ ਨਾਲ ਸਕੂਲ ਇਨੋਵੇਸ਼ਨ ਅੰਬੈਸਡਰ ਸਿਖਲਾਈ ਪ੍ਰੋਗਰਾਮ ’ਚ ਵੀ ਭਾਗ ਲਿਆ ਹੈ।

  Published by:Drishti Gupta
  First published:

  Tags: Amritsar, Punjab, School