ਨਿਤਿਸ਼ ਸਭਰਵਾਲ/ ਸਿਮਰਨਪ੍ਰੀਤ ਸਿੰਘ
ਅੰਮ੍ਰਿਤਸਰ- ਰਣਜੀਤ ਐਵੇਨਿਊ ਇਲਾਕੇ 'ਚ ਪ੍ਰਦਰਸ਼ਨੀ 'ਚ ਭਲਾ ਪਿੰਡ ਦੀਆਂ ਔਰਤਾਂ ਹੋਰਨਾਂ ਲਈ ਮਿਸਾਲ ਬਣ ਕੇ ਉਭਰੀਆਂ ਹਨ। ਇਨ੍ਹਾਂ ਔਰਤਾਂ ਵੱਲੋਂ 'ਵਿਸ਼ਵਾਸ ਸੈਲਫ ਹੈਲਪ' ਗਰੁੱਪ ਬਣਾਇਆ ਗਿਆ, ਜਿਸ ਤਹਿਤ ਇਹ ਖਾਣ-ਪਾਣ ਦੀਆਂ ਚੀਜ਼ਾਂ ਤਿਆਰ ਕਰਦੇ ਹਨ ਅਤੇ ਸ਼ਹਿਰਵਾਸੀਆਂ ਨੂੰ ਵੱਖ-ਵੱਖ ਸਵਾਦ ਪੇਸ਼ ਕਰਦੇ ਹਨ। ਸਰਸ ਮੇਲੇ 'ਚ ਇਸ ਵਾਰ ਇਨ੍ਹਾਂ ਮਹਿਲਾਵਾਂ ਦੇ ਵੱਲੋਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਸਟਾਲ ਲਗਾਇਆ ਹੈ।
ਗੱਲਬਾਤ ਕਰਦਿਆਂ ਇਸ ਗਰੁੱਪ ਦੀ ਮੁਖੀ ਰਣਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਗਰੁੱਪ 'ਚ 5 ਮਹਿਲਾਵਾਂ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਮਾਜ ਦੀ ਉਹਨਾਂ ਮਹਿਲਾਵਾਂ ਲਈ ਉਦਾਹਰਨ ਬਣਨਾ ਚਾਹੁੰਦੀਆਂ ਹਨ ਜਿਨ੍ਹਾਂ ਨੂੰ ਅੱਜ ਵੀ ਸਮਾਜ ਕਿਸੇ ਕਾਰਨ ਵੱਜੋਂ ਆਪਣੀ ਮਨਮਰਜ਼ੀ ਨਹੀਂ ਕਰਨ ਦਿੰਦਾ ।
ਉਨ੍ਹਾਂ ਕਿਹਾ ਅਸੀਂ ਸਮਾਜ ਦੀਆਂ ਹੋਰਨਾਂ ਮਹਿਲਾਵਾਂ ਨੂੰ ਵੀ ਇਹੀ ਸੰਦੇਸ਼ ਦਿੰਦੇ ਹਾਂ ਕਿ ਉਹ ਵੀ ਆਪਣੀਆਂ ਇੱਛਾਵਾਂ ਨੂੰ ਮੁੱਖ ਰੱਖਦੇ ਹੋਏ ਸਮਾਜ ਵਿੱਚ ਅੱਗੇ ਵੱਧਣ ਅਤੇ ਆਪਣਾ ਨਾਮ ਰੌਸ਼ਨ ਕਰਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।