ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਆਗਾਮੀ 4 ਦਸੰਬਰ ਨੂੰ ਬੀ ਐਸ ਐਫ ਦੇ ਵੱਲੋਂ BSF ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਸਾਲ ਇਹ ਖਾਸ ਦਿਹਾੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਬੀਐਸਐਫ ਦੇ ਵੱਲੋਂ ਇੱਕ ਹਫਤਾ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।
ਗੱਲਬਾਤ ਕਰਦਿਆਂ ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਮੁੱਖ ਤੌਰ 'ਤੇ ਇਹ ਦਿਹਾੜਾ ਦਿੱਲੀ ਵਿਖੇ ਹੀ ਮਨਾਇਆ ਜਾਂਦਾ ਹੈ ਪਰ ਇਹ ਦੂਸਰੀ ਵਾਰ ਹੈ ਕਿ ਬੀਐਸਐਫ ਸਥਾਪਨਾ ਦਿਵਸ ਦਿੱਲੀ ਸੂਬੇ ਤੋਂ ਇਲਾਵਾ ਕਿਤੇ ਹੋਰ ਮਨਾਇਆ ਜਾ ਰਿਹਾ ਹੈ ਅਤੇ 2022 ਦੇ ਵਿੱਚ ਇਹ ਵਿਸ਼ੇਸ਼ ਦਿਵਸ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ 4 ਦਸੰਬਰ ਨੂੰ ਮਿੱਥੇ ਸਥਾਨ 'ਤੇ ਸਵੇਰੇ 8:30 ਵਜੇ ਪਹੁੰਚਣ ਅਤੇ ਬੀਐਸਐਫ ਦੇ ਵੱਲੋਂ ਕੀਤੇ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਨਣ। ਇੱਥੇ ਜ਼ਿਕਰਯੋਗ ਹੈ ਕਿ ਇਸ ਖਾਸ ਦਿਨ ਮੌਕੇ ਬੀਐਸਐਫ ਦੇ ਜਵਾਨਾਂ ਵੱਲੋਂ ਵਿਸ਼ੇਸ਼ ਗਤੀਵਿਧੀਆਂ ਦਰਸਾਈਆਂ ਜਾਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।