ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਹਰ ਅੰਮ੍ਰਿਤਸਰੀ Pitex ਪ੍ਰਦਰਸ਼ਨੀ ਦਾ ਇੰਤਜ਼ਾਰ ਬੜੀ ਹੀ ਬੇਸਬਰੀ ਦੇ ਨਾਲ ਕਰਦਾ ਹੈ । ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਹਰ ਸਾਲ ਲੱਗਣ ਵਾਲੀ ਇਸ ਖਾਸ ਪ੍ਰਦਰਸ਼ਨੀ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਹਰ ਸਾਲ ਹੀ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਕਰੇਤਾ ਵੱਖ-ਵੱਖ ਚੀਜ਼ਾਂ ਦੀ ਪ੍ਰਦਰਸ਼ਨੀ ਕਰਨ ਅੰਮ੍ਰਿਤਸਰ ਆਉਂਦੇ ਹਨ।
ਉੱਥੇ ਹੀ ਇਸ ਪ੍ਰਦਰਸ਼ਨੀ ਵਿੱਚ ਵਿਦੇਸ਼ਾਂ ਤੋਂ ਵੀ ਵਿਕਰੇਤਾ ਵੱਖ ਵੱਖ ਚੀਜ਼ਾਂ ਨੂੰ ਪ੍ਰਦਰਸ਼ਨੀ ਵਿੱਚ ਲਗਾਉਣ ਲਈ ਪਹੁੰਚੇ। ਟਰਕੀ ਦੇਸ਼ ਤੋਂ ਪਹੁੰਚੇ ਵਿਕਰੇਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਜਾਵਟ ਆਦਿ ਦੇ ਸਾਮਾਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਰਤ ਆਏ ਹਨ। ਉਨ੍ਹਾਂ ਦੱਸਿਆ ਕਿ ਕਾਰੀਗਰਾਂ ਦੇ ਵੱਲੋਂ ਕੜੀ ਮਿਹਨਤ ਦੇ ਨਾਲ ਇਸ ਸਾਮਾਨ ਨੂੰ ਹੱਥੀਂ ਬਣਾਇਆ ਗਿਆ ਹੈ। ਅਤੇ ਲੋਕ ਵੀ ਬੜੇ ਉਤਸ਼ਾਹ ਨਾਲ ਖਰੀਦਦਾਰੀ ਕਰਨ ਪਹੁੰਚ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।