ਨਿਤਿਸ਼ ਸਭਰਵਾਲ, ਅੰਮ੍ਰਿਤਸਰ
ਹੋਲੀ ਦਾ ਤਿਉਹਾਰ ਰੰਗਾਂ ਦੇ ਤਿਉਹਾਰ ਦੇ ਨਾਲ ਜਾਣਿਆ ਜਾਂਦਾ ਹੈ । ਹਰ ਸਾਲ ਹੀ ਇਹ ਤਿਆਰ ਸ਼ਹਿਰ ਵਾਸੀਆਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਹਰ ਕੋਈ ਇੱਕ ਦੂਸਰੇ ਨੂ ਰੰਗ ਲਗਾਉਂਦਾ ਹੈ ਅਤੇ ਆਨੰਦ ਮਾਣਦਾ ਹੈ । ਹੋਲੀ ਦੇ ਤਿਉਹਾਰ ਦੇ ਸਮੇਂ ਬਾਜ਼ਾਰਾ ਦੇ ਵਿਚ ਵੀ ਲੋਕ ਰੰਗਾਂ ਅਤੇ ਪਿਚਕਾਰੀਆਂ ਦੀ ਖਰੀਦਾਰੀ ਕਰਦੇ ਹੋਏ ਨਜ਼ਰ ਆਏ ।
ਗੱਲਬਾਤ ਕਰਦਿਆਂ ਵਿਕਰੇਤਾ ਨੇ ਦੱਸਿਆ ਕਿ ਬੀਤੇ ਸਾਲ ਕਰੋਨਾ ਮਹਾਂਮਾਰੀ ਦੇ ਕਾਰਨ ਤਿਉਹਾਰਾਂ 'ਤੇ ਖਰੀਦਦਾਰੀ ਘੱਟ ਹੋਈ ਸੀ ਪਰ ਇਸ ਵਾਰ ਸ਼ਹਿਰਵਾਸੀ ਹੋਲੀ ਦੇ ਤਿਉਹਾਰ ਦੇ ਸੰਬੰਧੀ ਖਰੀਦਦਾਰੀ ਕਰਨ ਪਹੁੰਚੇ ਹੋਏ ਹਨ । ਇਸ ਵਾਰ ਮਾਰਕਿਟ ਦੇ ਵਿੱਚ ਵੱਖ ਵੱਖ ਕਿਸਮ ਦੀਆਂ ਪਿਚਕਾਰੀਆਂ ਵੇਖਣ ਨੂੰ ਮਿਲੀਆਂ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Holi 2022