ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਅਕਸਰ ਸਮਾਜ 'ਚ ਧੀਆਂ ਨੂੰ ਮੁੰਡਿਆਂ ਨਾਲੋਂ ਪਿੱਛੇ ਹੀ ਸਮਝਿਆ ਜਾਂਦਾ ਹੈ। ਪਰ ਉੱਥੇ ਹੀ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਸਮਾਜ ਦੀਆਂ ਇਹ ਧੀਆਂ ਹੀ ਅੱਜ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ।
ਤਸਵੀਰਾਂ 'ਚ ਜਿਸ ਬੱਚੀ ਨੂੰ ਤੁਸੀਂ ਦੇਖ ਰਹੇ ਹੋ, ਇਸ ਦਾ ਨਾਮ ਬਲਸੀਰਤ ਕੌਰ ਹੈ। ਬਲਸੀਰਤ ਦੀ ਉਮਰ 4 ਸਾਲ ਹੈ ਅਤੇ ਇਹ ਛੋਟੀ ਉਮਰੇ ਹੀ ਧਰਮ ਦੇ ਰਾਹ 'ਤੇ ਤੁਰਦੀ ਹੋਈ ਦਿਖਾਈ ਦੇ ਰਹੀ ਹੈ। ਬਲਸੀਰਤ 3 ਸਾਲਾਂ ਦੀ ਉਮਰ ਤੋਂ ਹੀ ਗੁਰਬਾਣੀ ਦਾ ਪਾਠ ਸਿੱਖ ਰਹੀ ਹੈ। ਉਸ ਨੂੰ ਗੁਰਬਾਣੀ ਦਾ ਪਾਠ ਜਪਨਾ ਬਹੁਤ ਚੰਗਾ ਲੱਗਦਾ ਹੈ। ਉਹ ਜ਼ਿਆਦਾਤਰ ਆਪਣਾ ਸਮਾਂ ਗੁਰਬਾਣੀ ਸਿੱਖਣ ਅਤੇ ਉਚਾਰਨ ਵਿੱਚ ਬਿਤਾਉਂਦੀ ਹੈ। 4 ਸਾਲ ਦੀ ਉਮਰ ਦੇ ਵਿੱਚ ਹੀ ਬਲਸੀਰਤ ਸ੍ਰੀ ਜਪੁਜੀ ਸਾਹਿਬ, ਮੂਲ ਮੰਤਰ ਦਾ ਪਾਠ, ਚੌਪਾਈ ਸਾਹਿਬ, ਬਸੰਤ ਦੀ ਵਾਰ ਆਦਿ ਕਈ ਕਵਿਤਾਵਾਂ ਦਾ ਗਿਆਨ ਪ੍ਰਾਪਤ ਕਰ ਚੁੱਕੀ ਹੈ ।
ਹੋਰਨਾਂ ਕੰਮਾਂ ਤੋਂ ਇਲਾਵਾ ਬਲਸੀਰਤ ਆਪਣੀ ਪੜ੍ਹਾਈ-ਲਿਖਾਈ ਵਿਚ ਵੀ ਪੂਰਾ ਧਿਆਨ ਦਿੰਦੀ ਹੈ। ਜਿੱਥੇ ਕਿ ਛੋਟੀ ਉਮਰ ਵਿਚ ਬਲਸੀਰਤ ਕੌਰ ਆਪ ਤਾਂ ਗੁਰਬਾਣੀ ਦਾ ਪਾਠ ਕਰਦੀ ਹੀ ਹੈ,ਉੱਥੇ ਹੀ ਉਹ ਆਪਣੀ 1.5 ਸਾਲ ਦੀ ਛੋਟੀ ਭੈਣ ਗੁਰਸਿਫਤ ਨੂੰ ਵੀ ਇਸ ਪਵਿੱਤਰ ਗੁਰਬਾਣੀ ਦੇ ਪਾਠ ਦੇ ਨਾਲ ਜਾਣੂ ਕਰਵਾਉਂਦੀ ਹੈ ।
ਇਹੋ ਜਿਹੀਆਂ ਨੰਨੀਆਂ ਜਾਨਾਂ ਹਮੇਸ਼ਾਂ ਹੀ ਸਮਾਜ ਦਾ ਸਿਰ ਉੱਚਾ ਰੱਖਦੀਆਂ ਹਨ। ਇਹ ਛੋਟੀ ਜਿਹੀ ਬੱਚੀ ਮਹਿਜ਼ ਕੁੱਝ ਸਾਲਾਂ ਦੀ ਉਮਰ ਦੇ ਵਿਚ ਹੀ ਸਮਾਜ ਲਈ ਇੱਕ ਮਿਸਾਲ ਬਣ ਕੇ ਉੱਭਰੀ ਹੈ। ਸਾਨੂੰ ਹਮੇਸ਼ਾ ਆਪਣੀ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਮਾਜ ਦੇ ਵਿਚ ਇੰਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Inspiration, Punjab