ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦਾ ਐਲਾਨ ਦਿੱਤਾ ਗਿਆ ਸੀ । ਇਸ ਦੌਰਾਨ ਸਵੇਰ ਤੋਂ ਹੀ ਭੁੱਖੇ ਭਾਣੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਲਈ ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਖੋਲ੍ਹ ਕੇ ਸਪਰਿੰਗ ਰੋਲ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਗਾ ਦਿੱਤਾ ਗਿਆ।
ਪੁਲਿਸ ਕਰਮਚਾਰੀ ਆਪਣੇ ਡਿਊਟੀ 'ਤੇ ਸਵੇਰ ਤੋਂ ਹੀ ਤੈਨਾਤ ਸਨ ਪਰ ਸ਼ਹਿਰ ਬੰਦ ਹੋਣ ਕਰਕੇ ਪੁਲਿਸ ਨੂੰ ਕਿਤੋਂ ਵੀ ਕੁੱਝ ਖਾਣ ਨੂੰ ਨਹੀਂ ਮਿਲ ਰਿਹਾ ਸੀ । ਜਿਸ ਕਰਕੇ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਖੋਲ੍ਹ ਕੇ ਬਰੈੱਡ ਪਕੌੜੇ ਅਤੇ ਸਪਰਿੰਗ ਰੋਲ ਦਾ ਲੰਗਰ ਲਗਾਇਆ ਗਿਆ । ਇਹ ਦੁਕਾਨ ਸੁਧੀਰ ਸੂਰੀ ਦੇ ਘਰ ਦੇ ਨੇੜੇ ਹੀ ਸਥਿਤ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਸੁਧੀਰ ਸੂਰੀ ਇੱਕ ਬਹੁਤ ਚੰਗੀ ਛਵੀ ਵਾਲੇ ਇਨਸਾਨ ਸੀ, ਹਮੇਸ਼ਾ ਖੁਸ਼ਦਿਲੀ ਨਾਲ ਮਿਲਦੇ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।