ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪ੍ਰਦਰਸ਼ਨੀ ਅਤੇ ਮੇਲੇ ਅਕਸਰ ਹੀ ਸ਼ਹਿਰ ਵਾਸੀਆਂ ਦੇ ਲਈ ਮਨੋਰੰਜਨ ਅਤੇ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਪ੍ਰਦਰਸ਼ਨੀ ਵਿੱਚ ਸਜਾਈਆਂ ਗਈਆਂ ਚੀਜ਼ਾਂ ਆਪਣੇ ਆਪ 'ਚ ਹੀ ਮਨ ਨੂੰ ਭਾਉਂਦੀਆਂ ਹਨ।
ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਲੱਗੇ ਸਰਸ ਮੇਲੇ ਵਿੱਚ ਪਾਂਡੀਚਰੀ ਦੀ ਖਾਸ ਕਲਾ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਤਸਵੀਰਾਂ 'ਚ ਦਿਖ ਰਹੀਆਂ ਪੇਂਟਿੰਗ ਨੂੰ ਪੱਥਰ ਦੇ ਪਾਊਡਰ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਿ ਅੰਗਰੇਜ਼ੀ ਭਾਸ਼ਾ ਵਿੱਚ Stone Dust Painting ਵੀ ਕਿਹਾ ਜਾਂਦਾ ਹੈ।
ਗੱਲਬਾਤ ਕਰਦਿਆਂ ਵਿਕਰੇਤਾ ਨਿਸ਼ਾਨ ਨੇ ਦੱਸਿਆ ਕਿ ਇਨ੍ਹਾਂ ਪੇਂਟਿੰਗਾਂ ਨੂੰ ਤਿਆਰ ਕਰਨ ਦੇ ਲਈ ਕਈ-ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਲਾ ਮੁੱਖ ਤੌਰ 'ਤੇ ਪਾਂਡੀਚਰੀ ਸੂਬੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿੱਚ 300 ਰੁਪਏ ਤੋਂ ਲੈ ਕੇ 5 ਲੱਖ ਤੱਕ ਦੀ ਪੇਂਟਿੰਗ ਵਿਕਰੀ ਲਈ ਹਾਜ਼ਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।