Home /amritsar /

ਪਟਿਆਲੇ ਦੀ ਇਸ ਯੂਨੀਵਰਸਿਟੀ ਨੇ ਲਗਾਇਆ ਸਿਖਿਆ ਦਾ ਲੰਗਰ, ਜਾਣੋ ਕੀ ਹੈ ਖਾਸ 

ਪਟਿਆਲੇ ਦੀ ਇਸ ਯੂਨੀਵਰਸਿਟੀ ਨੇ ਲਗਾਇਆ ਸਿਖਿਆ ਦਾ ਲੰਗਰ, ਜਾਣੋ ਕੀ ਹੈ ਖਾਸ 

ਪਟਿਆਲੇ

ਪਟਿਆਲੇ ਦੀ ਇਸ ਯੂਨੀਵਰਸਿਟੀ ਨੇ ਲਗਾਇਆ ਸਿਖਿਆ ਦਾ ਲੰਗਰ, ਜਾਣੋ ਕੀ ਹੈ ਖਾਸ 

News18 ਦੇ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਹੀ ਸਥਾਪਿਤ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਫ਼ੀਸ ਬਾਕੀ ਯੂਨੀਵਰਸਿਟੀਆਂ ਨਾਲੋਂ ਬਹੁਤ ਘੱਟ ਹੈ ।

 • Share this:

  ਸਿਮਰਨਪ੍ਰੀਤ ਸਿੰਘ / ਨਿਤਿਸ਼ ਸਭਰਵਾਲ

  ਅੰਮ੍ਰਿਤਸਰ:  ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੀ ਸਿੱਖਿਆ ਹਾਸਿਲ ਕਰੇ ਅਤੇ ਆਪਣਾ ਨਾਮ ਸਿਖ਼ਰਾਂ 'ਤੇ ਪਹੁੰਚਾਏ । ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਸੂਬੇ ਵਿੱਚ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ।

  News18 ਦੇ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਹੀ ਸਥਾਪਿਤ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਫ਼ੀਸ ਬਾਕੀ ਯੂਨੀਵਰਸਿਟੀਆਂ ਨਾਲੋਂ ਬਹੁਤ ਘੱਟ ਹੈ ।

  ਉੱਥੇ ਹੀ ਪਿੰਗਲਵਾੜਾ ਦੇ ਪ੍ਰਬੰਧਕਾਂ ਨਾਲ ਵੀ ਵਾਈਸ ਚਾਂਸਲਰ ਦੀ ਮੀਟਿੰਗ ਹੋਈ ਜਿਸ ਦੌਰਾਨ ਇਹ ਫ਼ੈਸਲਾ ਲਿਆ ਕੇ ਪਿੰਗਲਵਾੜੇ ਦੇ ਵਿਚਾਲੇ ਰਹਿ ਰਹੇ ਵਿਕਲਾਂਗ ਵਿਦਿਆਰਥੀਆਂ ਨੂੰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਮੁਫ਼ਤ ਪੜਾਈ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿਖੇ ਵੱਖ-ਵੱਖ ਕੋਰਸ ਵੀ ਉਪਲਬਧ ਕਰਵਾਏ ਗਏ ਹਨ ਕਿ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਰੁਜ਼ਗਾਰ ਦੇ ਸਮੇਂ ਔਕੜ ਨਾ ਆਵੇ।

  Published by:Tanya Chaudhary
  First published:

  Tags: Education, Patiala, Pingalwara, Punjab