ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਚ ਇੱਕ ਅਜਿਹੀ ਕਹਾਣੀ ਵੇਖਣ ਨੂੰ ਮਿਲੀ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ । ਹਰ ਕੋਈ ਧਰਮ ਦਾ ਪ੍ਰਚਾਰ ਵੱਖੋ-ਵੱਖ ਢੰਗ ਨਾਲ ਕਰਦਾ ਹੈ ਪਰ ਤਸਵੀਰਾਂ ਵਿੱਚ ਦਿਖਾਈ ਰਹੇ ਇਸ ਨੌਜਵਾਨ ਨੇ ਇੱਕ ਅਜਿਹਾ ਕਦਮ ਚੁੱਕਿਆ ਜੋ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਤਸਵੀਰਾਂ 'ਚ ਜਿਸਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਇਸਦਾ ਨਾਮ ਮਨੀਸ਼ ਹੈ । ਮਨੀਸ਼ ਦੀ ਉਮਰ 27 ਸਾਲ ਹੈ ਅਤੇ ਇਹ ਰਾਜਸਥਾਨ ਸੂਬੇ ਦਾ ਰਹਿਣ ਵਾਲਾ ਹੈ।
ਮਨੀਸ਼ ਨੇ 27 ਸਾਲਾਂ ਉਮਰ ਦੇ ਵਿੱਚ ਹੀ ਸਨਾਤਨ ਧਰਮ ਦਾ ਪ੍ਰਚਾਰ ਕਰਨ ਦੇ ਸੰਬੰਧੀ ਸਮੁੱਚੇ ਭਾਰਤ ਦੀ ਪੈਦਲ ਯਾਤਰਾ ਕਰਨ ਦਾ ਟੀਚਾ ਮਿਥਿਆ। ਗੱਲਬਾਤ ਕਰਦਿਆਂ ਮਨੀਸ਼ ਨੇ ਦੱਸਿਆ ਕਿ ਮੇਰੀ ਪੈਦਲ ਯਾਤਰਾ ਦਾ ਮੁੱਖ ਮੰਤਵ ਇਹੀ ਹੈ ਕਿ ਮੈਂ ਆਪਣੇ ਸਨਾਤਨ ਧਰਮ ਦੇ ਪ੍ਰਚਾਰ ਸੰਬੰਧੀ ਭਾਰਤ ਦੇ ਵੱਖ ਵੱਖ ਧਾਰਮਿਕ ਸਥਾਨਾਂ ਵਿਖੇ ਜਾਵਾਂ, ਉੱਥੇ ਆਪ ਵੀ ਨਤਮਸਤਕ ਹੋਵਾਂ ਅਤੇ ਹੋਰਨਾਂ ਨੂੰ ਵੀ ਆਪਣੇ ਧਰਮ ਪ੍ਰਤੀ ਜਾਗਰੂਕ ਕਰਾਂ।
ਤੁਹਾਨੂੰ ਦੱਸਦੀਏ ਕਿ ਮਨੀਸ਼ ਨੇ ਇਸ ਯਾਤਰਾ ਦੀ ਸ਼ੁਰੂਆਤ ਰਾਜਸਥਾਨ ਤੋਂ ਕੀਤੀ ਸੀ । ਜਿਸ ਤੋਂ ਬਾਅਦ ਹਰਿਆਣਾ, ਕੁਰੂਕਸ਼ੇਤਰ ,ਚੰਡੀਗੜ੍ਹ ,ਜਲੰਧਰ ਤੋਂ ਹੁੰਦਿਆਂ ਹੋਏ ਮਨੀਸ਼ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ । ਉਨ੍ਹਾਂ ਕਿਹਾ ਕਿ ਮੇਰੀ ਇਸ ਯਾਤਰਾ ਨੂੰ ਮੁਕੰਮਲ ਪੂਰਨ ਹੋਣ ਦੇ ਵਿੱਚ ਕੁੱਲ੍ਹ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ ।
ਮਨੀਸ਼ ਨੇ ਆਪਣੇ ਮੋਢਿਆਂ ਉੱਤੇ 22 ਤੋਂ 25 ਕਿਲੋ ਦਾ ਵਜ਼ਨ ਵੀ ਚੁੱਕਿਆ ਹੁੰਦਾ ਹੈ ਅਤੇ ਉਸ ਭਾਰੀ ਵਜ਼ਨ ਨੂੰ ਚੁੱਕਦਿਆਂ ਹੋਈਆਂ ਉਹ ਆਪਣੀ ਯਾਤਰਾ ਨੂੰ ਵੀ ਪੂਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਨੌਜਵਾਨਾਂ ਨੂੰ ਵੀ ਇਹੀ ਸਲਾਹ ਦਿੰਦਾ ਹਾਂ ਕਿ ਜ਼ਿੰਦਗੀ ਦੇ ਵਿੱਚ ਉਹ ਹਮੇਸ਼ਾ ਸਹੀ ਰਾਹ 'ਤੇ ਚੱਲਣ ਅਤੇ ਸਮਾਜ ਵਿਚ ਆਪਣਾ ਨਾਮ ਬਣਾਉਣ । ਉਨ੍ਹਾਂ ਕਿਹਾ ਕਿ ਮੇਰਾ ਮੁੱਖ ਮੰਤਵ ਸਮਾਜ ਨੂੰ ਧਰਮ ਪ੍ਰਤੀ ਜਾਗਰੂਕ ਕਰਨਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Inspiration, Punjab