ਨਿਤਿਸ਼ ਸਭਰਵਾਲ
ਅੰਮ੍ਰਿਤਸਰ- ਜਦ ਵੀ ਪਿੰਗਲਵਾੜੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਨੁੱਖ ਦੇ ਮਨ ਵਿੱਚ ਇੱਕੋ ਨਾਮ ਹੀ ਅੱਗੇ ਆਉਂਦਾ ਹੈ ਭਗਤ ਪੂਰਨ ਸਿੰਘ ਜੀ ਦਾ। ਤਸਵੀਰਾਂ 'ਚ ਜਿਸ ਮਹਿਲਾ ਨੂੰ ਤੁਸੀਂ ਦੇਖ ਰਹੇ ਹੋ ਇਨ੍ਹਾਂ ਨਾਲ ਸਾਰਾ ਵਿਸ਼ਵ ਜਾਣੂ ਹੈ। ਜੀ ਹਾਂ, ਇਹ ਨੇ ਬੀਬੀ ਇੰਦਰਜੀਤ ਕੌਰ ਜਿਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਦੇ ਨਾਲ ਮਿਲ ਕੇ ਕਈ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਸੀ । ਅੱਜ ਵੀ ਇਨ੍ਹਾਂ ਦੇ ਵੱਲੋਂ ਪਿੰਗਲਵਾੜੇ ਦੀ ਸੇਵਾ ਪੂਰੇ ਤਨ-ਮਨ ਨਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸਦੀਏ ਕਿ ਇਸ ਮਹਾਨ ਸ਼ਖਸੀਅਤ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਦਾ ਦਿਨ ਵੀ ਉਨ੍ਹਾਂ ਨੇ ਪਿੰਗਲਵਾੜਾ ਦੇ ਪਰਿਵਾਰ ਦੇ ਨਾਲ ਹੀ ਮਨਾਇਆ।
ਗੱਲਬਾਤ ਕਰਦਿਆਂ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਨੇ ਕਿਹਾ ਕੇ ਉਹ ਬਚਪਨ ਤੋਂ ਹੀ ਸੇਵਾ-ਭਾਵ ਕਰਨ ਦੀ ਸੋਚ ਰੱਖਦੇ ਸਨ । ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਨਾਲ ਜੋ ਸਮਾਂ ਬਿਤਾਇਆ , ਉਹ ਹਮੇਸ਼ਾ ਹੀ ਯਾਦਗਾਰ ਰਹੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bibi, Pingalwara