ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਸਰਹੱਦੀ ਕਸਬੇ ਅਜਨਾਲਾ ਦਾ ਸਿਵਲ ਹਸਪਤਾਲ ਜੋ ਕਿ ਇਸ ਸਰਹੱਦੀ ਪੱਟੀ ਵਿੱਚ ਸਿਹਤ ਸੇਵਾਵਾਂ ਦੇਣ ਵਾਲਾ ਵੱਡਾ ਕੇਂਦਰ ਹੈ, ਉਸ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 11 ਕੈ ਵੀ ਹਾਟ ਲਾਇਨ ਦਾ ਉਦਘਾਟਨ ਕੀਤਾ। ਜਿਸ ਨਾਲ ਇਲਾਕੇ ਦੇ ਲੋਕਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ। ਇਸ ਉਦਘਾਟਨ ਸਮਾਗਮ ਮੌਕੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਮੈਨੂੰ ਸਰਕਾਰੀ ਹਸਪਤਾਲ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਅਥਾਹ ਖੁਸ਼ੀ ਮਿਲੀ ਹੈ ਅਤੇ ਮੈਂ ਲੋਕਾਂ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੈਨੂੰ ਤਾਕਤ ਦੇ ਕੇ ਇਹ ਸੇਵਾ ਲਈ।
ਉਨ੍ਹਾਂ ਦੱਸਿਆ ਕਿ ਨਵਾਂ ਬਰੇਕਰ ਲਗਾ ਕੇ ਹੁਣ ਇਹ ਲਾਈਨ ਸਿੱਧੀ ਬਿਜਲੀ ਘਰ ਤੋਂ ਹਸਪਤਾਲ ਨੂੰ ਆਵੇਗੀ, ਜਿਸ ਨਾਲ ਹਸਪਤਾਲ ਦੀ ਬਿਜਲੀ ਨਿਰੰਤਰ ਚਾਲੂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਉਤੇ ਕਰੀਬ 15 ਲੱਖ ਦਾ ਖਰਚਾ ਆਉਣਾ ਹੈ, ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਦੀ ਇਸ ਵੱਡੀ ਲੋੜ ਨੂੰ ਸਾਡੇ ਨੇਤਾਵਾਂ ਨੇ ਲੰਮੇ ਸਮੇਂ ਤੱਕ ਅਣਗੌਲੇ ਕੀਤਾ। ਦੱਸਣਯੋਗ ਹੈ ਕਿ ਪਹਿਲਾਂ ਹਸਪਤਾਲ ਦੀ ਸਪਲਾਈ ਸ਼ਹਿਰ ਦੇ ਫੀਡਰ ਨਾਲ ਆ ਰਹੀ ਸੀ, ਜਿਸ ਕਾਰਨ ਅਕਸਰ ਨੁਕਸ ਪੈ ਜਾਂਦਾ ਸੀ ਅਤੇ ਹਸਪਤਾਲ ਦੀ ਸਪਲਾਈ ਰੁਕ ਜਾਂਦੀ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Electricity, Punjab