Waris Punjab de Amritspal Singh Khalsa: ਕਿਸੇ ਨੂੰ ਖਤਮ ਕਰਨ ਨਾਲ ਮੁਹਿੰਮ ਖ਼ਤਮ ਨਹੀਂ ਹੁੰਦੀ। ਮੇਰੀ ਵਿਚਾਰਧਾਰਾ ਨਿੱਜੀ ਨਹੀਂ ਹੈ। ਇਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਗੁਰੂਆਂ ਨੇ ਕਈ ਸਿੱਖਾਂ ਦੀ ਸੇਵਾ ਲਈ ਹੈ। ਅੱਜ ਵੀ ਜੇਕਰ ਨੌਜਵਾਨਾਂ ਨੇ ਓਟ ਆਸਰਾ ਲੈਣਾ ਹੈ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਦਾ ਲਓ। ਇਹ ਵਿਚਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੰਗਲਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਮੇਰੇ ਹੋਣ ਜਾਂ ਨਾ ਹੋਣ ਨਾਲ ਨਹੀਂ ਚਲਦਾ, ਇਹ ਇੱਕ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਅੱਜ ਕੁੱਝ ਲੋਕ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਕਰ ਦਿਓ, ਪਰ ਕੋਈ ਵੀ ਮੁਹਿੰਮ ਕਦੇ ਖਤਮ ਨਹੀਂ ਹੁੰਦੀ, ਸਗੋਂ ਉਹ ਹੋਰ ਵੱਧ ਜਾਂਦੀ ਹੈ।
'ਜੇਕਰ ਅਸੀਂ ਅੱਜ ਨਹੀਂ ਬੋਲਦੇ ਤਾਂ ਵੀ ਅਸੀਂ ਦੁਸ਼ਮਣ ਦੇ ਹੱਕ ਵਿੱਚ ਹਾਂ'
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਨਹੀਂ ਬੋਲਦੇ ਤਾਂ ਵੀ ਅਸੀਂ ਦੁਸ਼ਮਣ ਦੇ ਹੱਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਨਹੀਂ ਬੋਲਦੇ ਕਿ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਸਗੋਂ ਅਸੀਂ ਕਿਸੇ ਨੂੰ ਕੁੱਝ ਕਰਦੇ ਹੋਏ ਨਹੀਂ ਵੇਖਦਾ ਚਾਹੁੰਦੇ। ਇਸ ਲਈ ਭਾਵੇਂ ਪੁਲਿਸ ਦੇ ਟਾਊਟ ਹੀ ਕਿਉਂ ਨਾ ਬਣ ਜਾਈਏ, ਜਦੋਂ ਲਕੀਰ ਖਿੱਚ ਲਈ ਜਾਵੇ ਤਾਂ ਕਿਸੇ ਵਿੱਚ ਵੀ ਨੁਕਸ ਨਹੀਂ ਕੱਢੇ ਜਾਂਦੇ।
'ਆਪਣੇ ਹੱਥਾਂ ਨਾਲ ਆਪਣੇ ਸਿੱਖਾਂ ਦਾ ਲਹੂ ਨਹੀਂ ਵਹਾਉਣਾ ਚਾਹੁੰਦਾ'
ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੇਰੀ ਕਿਸੇ ਨਾ ਕੋਈ ਦੁਸ਼ਮਣੀ ਨਹੀਂ ਹੈ, ਮੈਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਫਾਰਮੂਲਾ ਹੀ ਅਪਣਾਵਾਂਗਾ, ਆਪਣੇ ਹੱਥਾਂ ਨਾਲ ਆਪਣੇ ਸਿੱਖਾਂ ਦਾ ਲਹੂ ਨਹੀਂ ਵਹਾਉਣਾ ਚਾਹੁੰਦਾ। ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਕੋਈ ਮੇਰਾ ਦੁਸ਼ਮਣ ਹੈ।
'ਅੰਮ੍ਰਿਤਪਾਲ ਸਿੰਘ ਦਾ ਐਨਕਾਊਂਟਰ ਕਰ ਦਿਓ...'
ਬੰਦੀ ਸਿੰਘਾਂ ਦੇ ਮਸਲੇ ਉਪਰ ਅੰਮ੍ਰਿਤਪਾਲ ਸਿੰਘ ਨੇ ਸਰਕਾਰਾਂ ਨੂੰ ਕਿਹਾ ਕਿ ਜੇਲ੍ਹ ਵਿੱਚ ਬੰਦ ਸਿੱਖਾਂ ਨੂੰ ਰਿਹਾਅ ਕਰੋ ਜਾਂ ਫਿਰ ਸਾਨੂੰ ਵੀ ਅੰਦਰ ਕਰ ਦਿਓ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਮਸਲਾ ਪੰਥ ਦਾ ਮਸਲਾ ਹੈ ਅਤੇ ਜਦੋਂ ਪੰਥ ਦੀ ਗੱਲ ਹੋਵੇ ਤਾਂ ਇਕਜੁਟ ਹੋ ਜਾਓ, ਜੰਗ ਜਿੱਤਣ ਤੋਂ ਬਾਅਦ ਕਿਸੇ ਨੂੰ ਬੁਲਾਓ ਜਾਂ ਨਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਘਰ ਬੈਠ ਕੇ ਇਹ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਦਾ ਐਨਕਾਊਂਟਰ ਕਰ ਦਿਓ, ਉਨ੍ਹਾਂ ਦੀ ਵੀ ਵਾਰੀ ਆਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal Singh Khalsa, Punjab Police, SGPC, Sikh News, Waris Punjab De