ਨਿਤਿਸ਼ ਸਭਰਵਾਲ
ਅੰਮ੍ਰਿਤਸਰ: ਪੰਜਾਬੀ ਫਿਲਮਾਂ ਦੇ ਨਾਲ ਪੰਜਾਬੀਆਂ ਦਾ ਰਿਸ਼ਤਾ ਬਹੁਤ ਹੀ ਗੂੜ੍ਹਾ ਹੈ। ਹਰ ਪੰਜਾਬੀ ਫਿਲਮ ਨੂੰ ਪੰਜਾਬੀ ਲੋਕ ਬੜੇ ਹੀ ਉਤਸ਼ਾਹ ਦੇ ਨਾਲ ਵੇਖਣਾ ਪਸੰਦ ਕਰਦੇ ਹਨ ਅਤੇ ਉਸ ਦਾ ਭਰਪੂਰ ਆਨੰਦ ਮਾਣਦੇ ਹਨ। ਉੱਥੇ ਹੀ ਨਵੀਂ ਪੰਜਾਬੀ ਫ਼ਿਲਮ 'ਕੰਜੂਸ ਮਜਨੂੰ, ਖਰਚੀਲੀ ਲੈਲਾ' ਦੀ ਸਟਾਰ ਕਾਸਟ ਵੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ।
13 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਪੰਜਾਬੀ ਫਿਲਮ ਵਿੱਚ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਰਾਜੀਵ ਠਾਕੁਰ ਲੀਡ ਰੋਲ ਨਿਭਾਉਂਦੇ ਹੋਏ ਵਿਖਾਈ ਦੇਣਗੇ ਅਤੇ ਉਨ੍ਹਾਂ ਦੇ ਨਾਲ ਅਦਾਕਾਰਾ ਸ਼ਹਿਨਾਜ਼ ਸਹਿਰ ਵੀ ਆਪਣੀ ਅਦਾਕਾਰੀ ਦੀ ਝਲਕ ਵਿਖਾਉਂਦੇ ਹੋਏ ਵਿਖਾਈ ਦੇਣਗੇ।
ਗੱਲਬਾਤ ਕਰਦਿਆਂ ਕਾਮੇਡੀਅਨ ਅਤੇ ਅਦਾਕਾਰ ਰਾਜੀਵ ਠਾਕੁਰ ਨੇ ਦੱਸਿਆ ਕਿ ਇਸ ਫ਼ਿਲਮ ਰਾਹੀਂ ਉਹ ਦਰਸ਼ਕਾਂ ਦੇ ਲਈ ਕੁੱਝ ਲੀਕ ਤੋਂ ਹਟ ਕੇ ਪੇਸ਼ ਕਰਨ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਸਿਰਫ਼ ਅਤੇ ਸਿਰਫ਼ ਹਾਸਿਆਂ ਦੇ ਨਾਲ ਭਰੀ ਹੋਈ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਦਰਸ਼ਕਾਂ ਨੂੰ ਫਿਲਮ ਬਹੁਤ ਪਸੰਦ ਆਵੇਗੀ।
ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ਮੌਕੇ ਰਿਲੀਜ਼ ਹੋਣ ਜਾ ਰਹੀ ਇਸ ਖਾਸ ਫਿਲਮ ਦੀ ਟਿਕਟ, ਇੱਕ ਤੋਹਫੇ ਦੇ ਰੂਪ ਵਜੋਂ ਸਿਰਫ 99/- ਰੁਪਏ ਨਿਰਧਾਰਿਤ ਕੀਤੀ ਗਈ ਹੈ। ਅਦਾਕਾਰਾ ਸ਼ਹਿਨਾਜ਼ ਸਹਿਰ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਬੜੀ ਹੀ ਮਿਹਨਤ ਸਦਕਾ ਦਰਸ਼ਕਾਂ ਦੇ ਲਈ ਇਸ ਫਿਲਮ ਨੂੰ ਤਿਆਰ ਕੀਤਾ ਗਿਆ ਹੈ ਅਤੇ ਉਹਨਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਹੁੰਮ-ਹੁਮਾ ਕੇ ਇਸ ਫਿਲਮ ਨੂੰ ਆਪਣਾ ਪਿਆਰ ਦੇਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Pollywood, Punjabi Cinema, Punjabi Films, Punjabi industry, Punjabi movie